ਰਿਠਾਲਾ ਤੋਂ ਕੁੰਡਲੀ ਤੱਕ ਨਵੀਂ ਦਿੱਲੀ ਮੈਟਰੋ ਕੋਰੀਡੋਰ ਦਾ ਨੀਂਹ ਪੱਥਰ ਅੱਜ
ਨਵੀਂ ਦਿੱਲੀ, 4 ਜੂਨ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਕਿ ਰਿਠਾਲਾ ਤੋਂ ਕੁੰਡਲੀ ਤੱਕ ਨਵੀਂ ਦਿੱਲੀ ਮੈਟਰੋ ਕੋਰੀਡੋਰ ਦਾ ਨੀਂਹ ਪੱਥਰ ਭਲਕੇ ਐਤਵਾਰ ਨੂੰ ਰੱਖਿਆ ਜਾਵੇਗਾ। ਉਸ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਨਕਪੁਰੀ ਪੱਛਮੀ ਤੋਂ ਕ੍ਰਿਸ਼ਨਾ ਪਾਰਕ ਤੱਕ ਦਿੱਲੀ ਮੈਟਰੋ ਮਜੈਂਟਾ ਲਾਈਨ ਦੇ ਵਿਸਤਾਰ ਦੇ ਨਾਲ-ਨਾਲ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਖੇਤਰਾਂ ਨੂੰ ਜੋੜਨ ਵਾਲੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐਸ) ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਦਿੱਲੀ ਸਰਕਾਰ ਨੇ ਆਰਆਰਟੀਐੱਸ ਪ੍ਰਾਜੈਕਟ ਵਿੱਚ 1,260 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ, ਜੋ ਕਿ ਕੇਂਦਰ ਅਤੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਦੁਆਰਾ ਸਾਂਝੇ ਤੌਰ ’ਤੇ ਫੰਡ ਕੀਤਾ ਜਾਂਦਾ ਹੈ। ਆਤਿਸ਼ੀ ਨੇ ਕਿਹਾ, ‘‘ਨਵਾਂ ਰਿਠਾਲਾ-ਕੁੰਡਲੀ ਮੈਟਰੋ ਕੋਰੀਡੋਰ ਅਤੇ ਆਰਆਰਟੀਐਸ ਪ੍ਰਾਜੈਕਟ ਅੰਤਰ-ਰਾਜੀ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਸੌਖਾ ਬਣਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।’’ ਉਨ੍ਹਾਂ ਕਿਹਾ ਕਿ ਮਜੈਂਟਾ ਲਾਈਨ ਦਾ ਵਿਸਥਾਰ ਪੱਛਮੀ ਦਿੱਲੀ ਪਹੁੰਚਣ ਲਈ ਘੱਟ ਸਮਾਂ ਲੱਗਾਗੇ ਅਤੇ ਆਉਣ-ਜਾਣ ਨੂੰ ਵਧੇਰੇ ਸੁਵਿਧਾਜਨਕ ਬਣਾਏਗਾ। -ਪੀਟੀਆਈ