ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਭਾਜਪਾ ਨੇ ‘ਆਪ’ ਸਰਕਾਰ ’ਤੇ ਸੇਧੇ ਨਿਸ਼ਾਨੇ

08:41 AM Aug 21, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਿੱਲੀ ’ਚ ਪਏ ਮੀਂਹ ਤੋਂ ਬਾਅਦ ਪਾਣੀ ਭਰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਅੱਜ ਫਿਰ ਦਿੱਲੀ ਦੇ ਲੋਕ ਭੁਗਤ ਰਹੇ ਹਨ। ਮੀਂਹ ਸ਼ੁਰੂ ਹੁੰਦੇ ਹੀ ਦਿੱਲੀ ਦਾ ਬਹੁਤਾ ਇਲਾਕਾ ਪਾਣੀ ਵਿੱਚ ਡੁੱਬ ਜਾਂਦਾ ਹੈ। ਅੱਜ ਸਵੇਰੇ ਬਰਸਾਤ ਕਾਰਨ ਬਦਰਪੁਰ ਤੋਂ ਆਈਟੀਓ ਅਤੇ ਉਥੋਂ ਮੁੰਡਕਾ, ਛੱਤਰਪੁਰ ਤੋਂ ਸੰਗਮ ਵਿਹਾਰ, ਬਦਰਪੁਰ ਤੋਂ ਕੜਕੜਡੁੰਮਾ ਅਤੇ ਵਸੰਤ ਕੁੰਜ ਤੋਂ ਨਜਫਗੜ੍ਹ ਤੱਕ, ਜਦੋਂ ਅੱਜ ਸਵੇਰੇ ਦਿੱਲੀ ਦੇ ਲੋਕ ਕੰਮ ਲਈ ਰਵਾਨਾ ਹੋਏ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਅਤੇ ਦੁਪਹਿਰ ਤੱਕ ਦਿੱਲੀ ਠੱਪ ਰਹੀ। ਸਚਦੇਵਾ ਨੇ ਕਿਹਾ ਕਿ ਦਿੱਲੀ ਸਰਕਾਰ, ਇਸ ਦਾ ਦਿੱਲੀ ਜਲ ਬੋਰਡ ਅਤੇ ਇਸ ਦੇ 60 ਵਿਧਾਇਕ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਅਸਫਲ ਰਹੇ ਹਨ।

Advertisement

Advertisement
Advertisement