ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ: ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਪੁਲੀਸ ਨੂੰ ਪਈਆਂ ਭਾਜੜਾਂ

07:57 AM Aug 21, 2024 IST

ਪੱਤਰ ਪ੍ਰੇਰਕ
ਨਵੀਂ ਦਿਲੀ, 20 ਅਗਸਤ
ਕੌਮੀ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਤੇ ਮਾਲਾਂ ਸਣੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀਆਂ ਧਮਕੀ ਭਰੀਆਂ ਈ-ਮੇਲਾਂ ਮਗਰੋਂ ਦਿੱਲੀ ਪੁਲੀਸ ਨੂੰ ਭਾਜੜਾਂ ਪੈ ਗਈਆਂ। ਦਿੱਲੀ ਪੁਲੀਸ ਨੇ ਤੁਰੰਤ ਹਾਈ ਅਲਰਟ ਜਾਰੀ ਕਰ ਦਿੱਤਾ ਅਤੇ ਹਸਪਤਾਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਸ਼ੱਕੀ ਸਾਮਾਨ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਈ-ਮੇਲ ਵਿੱਚ ਕਿਹਾ ਗਿਆ, “ਅਸੀਂ ਤੁਹਾਡੀ ਇਮਾਰਤ ਵਿੱਚ ਬਹੁਤ ਸਾਰੇ ਵਿਸਫੋਟਕ ਰੱਖੇ ਹਨ। ਉਹ ਕਾਲੇ ਬੈਗਪੈਕ ਵਿੱਚ ਹਨ ਅਤੇ ਕੁਝ ਘੰਟਿਆਂ ਵਿੱਚ ਧਮਾਕੇ ਹੋਣਗੇ। ਅੱਜ ਧਰਤੀ ’ਤੇ ਤੁਹਾਡਾ ਆਖ਼ਰੀ ਦਿਨ ਹੋਵੇਗਾ।’’ ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਦੇ ਇੱਕ ਅਧਿਕਾਰੀ ਅਨੁਸਾਰ ਨੰਗਲੋਈ ਦੇ ਇੱਕ ਹਸਪਤਾਲ ਤੋਂ ਦੁਪਹਿਰ 1:04 ਮਿੰਟ ’ਤੇ ਇੱਕ ਕਾਲ ਆਈ, ਜਿਸ ਤੋਂ ਬਾਅਦ ਚਾਣਕਿਆਪੁਰੀ ਦੇ ਪ੍ਰਾਈਮਸ ਹਸਪਤਾਲ ਤੋਂ 1:07 ਮਿੰਟ ’ਤੇ ਇੱਕ ਹੋਰ ਕਾਲ ਆਈ। ਦੋਵਾਂ ਨੇ ਅਧਿਕਾਰੀਆਂ ਨੂੰ ਬੰਬ ਨਾਲ ਧਮਾਕੇ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਫਾਇਰ ਬ੍ਰਿਗੇਡ, ਬੰਬ ਖੋਜ ਟੀਮਾਂ ਅਤੇ ਪੁਲੀਸ ਨੂੰ ਤੁਰੰਤ ਜਾਂਚ ਲਈ ਸਥਾਨਾਂ ’ਤੇ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੀ ਈ-ਮੇਲ 12:04 ਮਿੰਟ ’ਤੇ ਜੀ-ਮੇਲ ਰਾਹੀਂ ਭੇਜੀ ਗਈ ਸੀ। ਇਹ ਸੁਨੇਹੇ ਏਮਜ਼, ਸਫ਼ਦਰਜੰਗ, ਅਪੋਲੋ, ਮੂਲਚੰਦ, ਮੈਕਸ ਅਤੇ ਸਰ ਗੰਗਾ ਰਾਮ ਹਸਪਤਾਲਾਂ ਸਣੇ ਲਗਪੱਗ 50 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਭੇਜੇ ਗਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਈਮੇਲਾਂ ਦਾ ਪੈਟਰਨ ਉਨ੍ਹਾਂ ਨਾਲ ਮੇਲ ਖਾਂਦਾ ਹੈ ਜੋ ਪਹਿਲਾਂ ਹਸਪਤਾਲਾਂ, ਸਕੂਲਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਭੇਜੀਆਂ ਗਈਆਂ ਸਨ।

Advertisement

Advertisement
Advertisement