ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਪਾਣੀ ਦੀ ਸੁਰੰਗ ਦਾ ਦੌਰਾ

08:09 PM Aug 25, 2024 IST

ਵਾਸ਼ਿੰਗਟਨ, 25 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ’ਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਕਨੀਕੀ ਤੌਰ 'ਤੇ ਉੱਨਤ ਪਾਣੀ ਦੀ ਸੁਰੰਗ ਦਾ ਦੌਰਾ ਕੀਤਾ। ਰਾਜਨਾਥ ਸਿੰਘ ਅਮਰੀਕਾ ਅਤੇ ਭਾਰਤ ਦਰਮਿਆਨ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੁਲਾਰਾ ਦੇਣ ਲਈ ਚਾਰ ਦਿਨਾਂ ਦੇ ਅਧਿਕਾਰਤ ਦੌਰੇ 'ਤੇ ਅਮਰੀਕਾ ਵਿੱਚ ਹਨ। ਉਨ੍ਹਾਂ ਅਮਰੀਕਾ ਦੇ ਆਪਣੇ ਚੱਲ ਰਹੇ ਦੌਰੇ ਦੇ ਹਿੱਸੇ ਵਜੋਂ ਮੈਮਫ਼ਿਸ, ਟੇਨੇਸੀ ਵਿੱਚ ਨੇਵਲ ਸਰਫੇਸ ਵਾਰਫੇਅਰ ਸੈਂਟਰ (ਐਨਐਸਡਬਬਿਊਸੀ) ਵਿੱਚ ਵਿਲੀਅਮ ਬੀ ਮੋਰਗਨ ਲਾਰਜ ਕੈਵੀਟੇਸ਼ਨ ਚੈਨਲ (ਐਲਸੀਸੀ) ਦਾ ਦੌਰਾ ਕੀਤਾ। ਐਲਸੀਸੀ ਪਣਡੁੱਬੀਆਂ, ਟਾਰਪੀਡੋਜ਼, ਸਮੁੰਦਰੀ ਸਤ੍ਵਾ ਦੇ ਸਮੁੰਦਰੀ ਜਹਾਜ਼ਾਂ ਅਤੇ ਪ੍ਰੋਪੈਲਰਾਂ ਦੀ ਜਾਂਚ ਲਈ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਕਨੀਕੀ ਤੌਰ 'ਤੇ ਉੱਨਤ ਵਾਟਰ ਟਨਲ ਸੁਵਿਧਾਵਾਂ ਵਿੱਚੋਂ ਇੱਕ ਹੈ। -ਪੀਟੀਆਈ

Advertisement

 

Advertisement
Advertisement
Advertisement