For the best experience, open
https://m.punjabitribuneonline.com
on your mobile browser.
Advertisement

ਬ੍ਰਿਟਿਸ਼ ਫ਼ਿਲਮ ਐਵਾਰਡ ਪੇਸ਼ ਕਰੇਗੀ ਦੀਪਿਕਾ ਪਾਦੂਕੋਨ

08:19 AM Feb 14, 2024 IST
ਬ੍ਰਿਟਿਸ਼ ਫ਼ਿਲਮ ਐਵਾਰਡ ਪੇਸ਼ ਕਰੇਗੀ ਦੀਪਿਕਾ ਪਾਦੂਕੋਨ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਅਤੇ ਨਿਰਮਾਤਾ ਦੀਪਿਕਾ ਪਾਦੂਕੋਨ ਐਤਵਾਰ ਨੂੰ ਹੋਣ ਵਾਲੇ ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ (ਬੀਏਐੱਫਟੀਏ) ਪੇਸ਼ ਕਰੇਗੀ। ਪਾਦੂਕੋਨ (38) ਨੇ ਅੱਜ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਬੀਏਐੱਫਟੀਏ ਵੱਲੋਂ ਜਾਰੀ ਕੀਤੇ ਗਏ ਪੇਸ਼ਕਾਰਾਂ ਦੀ ਸੂਚੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ‘ਧੰਨਵਾਦ’ ਵੀ ਕੀਤਾ ਹੈ। ਇਸ ਦੌਰਾਨ ਦੀਪਿਕਾ ਦੇ ਨਾਲ ਐਂਡਰਿਊ ਸਕਾਟ, ਦੁਆ ਲਿਪਾ, ਕੇਟ ਬਲੈਂਚੇਟ, ਐਡਜੋਆ ਐਂਡੋਹ, ਇਦਰੀਸ ਐਲਬਾ, ਹਿਊਗ ਗ੍ਰਾਂਟ, ਲਿਲੀ ਕੋਲਿਨਸ, ਚਿਵੇਟੇਲ ਏਜੀਓਫੋਰ, ਕਿੰਗਸਲੇ ਬੇਨ-ਆਦਿਰ, ਇੰਦਰਾ ਵਰਮਾ, ਹਿਮੇਸ਼ ਪਟੇਲ, ਐਮਾ ਕੋਰਿਨ ਅਤੇ ਗਿਲਿਅਨ ਐਂਡਰਸਨ ਹੋਣਗੇ। ਪਿਛਲੇ ਸਾਲ ਅਕੈਡਮੀ ਐਵਾਰਡ ਸਮਗਾਮ ਦੌਰਾਨ ਪਾਦੂਕੋਨ ਨੇ ਫਿਲਮ ‘ਆਰਆਰਆਰ’ ਦੇ ਹਿੱਟ ਤੇਲਗੂ ਗੀਤ ‘ਨਾਟੂ ਨਾਟੂ’ ’ਤੇ ਲਾਈਵ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੋਹ ਲਿਆ ਸੀ। ਬੀਏਐੱਫਟੀਏ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ‘ਰਾਈਜ਼ਿੰਗ ਸਟਾਰ ਪੁਰਸਕਾਰ’ ਐਮਾ ਮੈਕੇ ਅਤੇ ਜੈਕ ਓ’ਕੌਨੈਲ ਵੱਲੋਂ ਪੇਸ਼ ਕੀਤਾ ਜਾਵੇਗਾ। ‘ਡਾਕਟਰ ਹੂ’ ਲਈ ਮਸ਼ਹੂਰ ਸਟਾਰ ਡੇਵਿਡ ਟੈਨੇਂਟ ਲੰਡਨ ਦੇ ਰੌਇਲ ਫੈਸਟੀਵਲ ਹਾਲ ਵਿੱਚ ਹੋਣ ਵਾਲੇ ਇਸ ਫਿਲਮ ਐਵਾਰਡਜ਼ ਦੀ ਮੇਜ਼ਬਾਨੀ ਕਰੇਗਾ। ਸਮਾਗਮ ਵਿੱਚ ਹੈਨਾ ਵੈਡਿੰਗਹਮ ਵਿਸ਼ੇਸ਼ ਕਵਰ ਗੀਤ ਗਾਏਗੀ ਜਦਕਿ ਸੋਫੀ ਐਲਿਸ ਬੈਕਸਟਰ ‘ਮਰਡਰ ਆਨ ਦਿ ਡਾਂਸਫਲੋਰ’ ਗਾਏਗੀ। ਸੋਫੀ ਨੇ ਹਾਲ ਹੀ ਵਿੱਚ ‘ਸਾਲਟਬਰਨ’ ਰਾਹੀਂ ਦੋ ਦਹਾਕਿਆਂ ਬਾਅਦ ਮੁੜ ਪ੍ਰਸਿੱਧੀ ਹਾਸਲ ਕੀਤੀ ਹੈ। ਇਹ ਐਵਾਰਡ ਸਮਾਗਮ ਭਾਰਤ ਵਿੱਚ ਓਟੀਟੀ ਪਲੇਟਫਾਰਮ ਲਾਇਨਜ਼ਗੇਟ ਪਲੇਅ ’ਤੇ 19 ਫਰਵਰੀ ਨੂੰ ਸਵੇਰੇ 12:30 ਵਜੇ ਪ੍ਰਸਾਰਿਤ ਹੋਵੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×