For the best experience, open
https://m.punjabitribuneonline.com
on your mobile browser.
Advertisement

ਸੋਨਾਕਸ਼ੀ ਤੇ ਜ਼ਹੀਰ ਦੀ ਮਹਿੰਦੀ ਰਸਮ ਦੀ ਤਸਵੀਰ ਵਾਇਰਲ

08:15 AM Jun 23, 2024 IST
ਸੋਨਾਕਸ਼ੀ ਤੇ ਜ਼ਹੀਰ ਦੀ ਮਹਿੰਦੀ ਰਸਮ ਦੀ ਤਸਵੀਰ ਵਾਇਰਲ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਜੋੜੇ ਦੀ ਮਹਿੰਦੀ ਦੀ ਰਸਮ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਸੋਨਾਕਸ਼ੀ ਤੇ ਜ਼ਹੀਰ ਕੁਝ ਲੋਕਾਂ ਨਾਲ ਨਜ਼ਰ ਆ ਰਹੇ ਹਨ, ਜਿਸ ਵਿੱਚ ਉਹ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਸੋਨਾਕਸ਼ੀ ਨੇ ਲਾਲ ਰੰਗ ਦੀ ਸਲਵਾਰ-ਕਮੀਜ਼ ਜਦੋਂਕਿ ਜ਼ਹੀਰ ਨੇ ਪ੍ਰਿੰਟਡ ਲਾਲ ਕੁੜਤਾ ਤੇ ਸਫੈਦ ਪਜਾਮਾ ਪਹਿਨਿਆ ਹੋਇਆ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਆਪਣੇ ਖਾਸ ਦੋਸਤਾਂ ਨਾਲ ਬੈਚੁਲਰ ਪਾਰਟੀ ਕਰਦੀ ਨਜ਼ਰ ਆਈ ਸੀ। ਸੋਨਾਕਸ਼ੀ ਨੇ ਉਸ ਦੇ ਦੋਸਤਾਂ ਵੱਲੋਂ ਰੱਖੀ ਪਾਰਟੀ ਦੀਆਂ ਕੁਝ ਝਲਕਾਂ ਵੀ ਸਾਂਝੀਆਂ ਕੀਤੀਆਂ ਸਨ। ਇਕ ਤਸਵੀਰ ਵਿੱਚ ਉਹ ਆਪਣੇ ਖਾਸ ਦੋਸਤਾਂ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨਾਲ ਦਿਖਾਈ ਦਿੱਤੀ ਸੀ। ਵੀਰਵਾਰ ਰਾਤ ਨੂੰ ਜ਼ਹੀਰ ਨੇ ਸੋਨਾਕਸ਼ੀ ਦੇ ਪਿਤਾ ਤੇ ਦਿੱਗਜ ਅਦਾਕਾਰ ਸ਼ਤਰੂਘਣ ਸਿਨਹਾ ਨਾਲ ਤਸਵੀਰਾਂ ਖਿਚਵਾਈਆਂ ਸਨ। ਇਸ ਮੌਕੇ ਜ਼ਹੀਰ ਤੇ ਸਿਨਹਾ ਕਾਫੀ ਖੁਸ਼ ਨਜ਼ਰ ਆਏ। -ਏਐੱਨਆਈ

Advertisement

ਧਰਮ ਨਹੀਂ ਬਦਲੇਗੀ ਸੋਨਾਕਸ਼ੀ ਸਿਨਹਾ

ਸੋਨਾਕਸ਼ੀ ਦੇ ਹੋਣ ਵਾਲੇ ਸਹੁਰਾ ਤੇ ਜ਼ਹੀਰ ਦੇ ਪਿਤਾ ਇਕਬਾਲ ਰਤਨਸੀ ਨੇ ਖੁਲਾਸਾ ਕੀਤਾ ਹੈ ਕਿ ਅਦਾਕਾਰਾ ਧਰਮ ਤਬਦੀਲ ਨਹੀਂ ਕਰੇਗੀ। ਮੀਡੀਆ ਰਿਪੋਰਟਾਂ ਅਨੁਸਾਰ ਰਤਨਸੀ ਨੇ ਕਿਹਾ ਕਿ ਇਹ ਵਿਆਹ ਹਿੰਦੂ ਤੇ ਮੁਸਲਿਮ ਰਹੁ-ਰੀਤਾਂ ਤੋਂ ਬਗੈਰ ਹੋਵੇਗਾ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸੋਨਾਕਸ਼ੀ ਧਰਮ ਪਰਿਵਰਤਨ ਨਹੀਂ ਕਰੇਗੀ, ਇਹ ਰਿਸ਼ਤਾ ਧਰਮਾਂ ਦਾ ਨਹੀਂ ਸਗੋਂ ਦੋ ਦਿਲਾਂ ਦਾ ਹੈ। -ਆਈਏਐੱਨਐੱਸ

Advertisement
Author Image

sukhwinder singh

View all posts

Advertisement
Advertisement
×