For the best experience, open
https://m.punjabitribuneonline.com
on your mobile browser.
Advertisement

ਆਪਣੀ ਮਾਂ ਨਾਲ ਰੈਸਤਰਾਂ ਵਿੱਚ ਨਜ਼ਰ ਆਈ ਦੀਪਿਕਾ ਪਾਦੂਕੋਨ

10:25 AM Jun 02, 2024 IST
ਆਪਣੀ ਮਾਂ ਨਾਲ ਰੈਸਤਰਾਂ ਵਿੱਚ ਨਜ਼ਰ ਆਈ ਦੀਪਿਕਾ ਪਾਦੂਕੋਨ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਮਾਪੇ ਬਣਨ ਵਾਲੇ ਹਨ। ਰਣਵੀਰ ਸਿੰਘ ਅੰਬਾਨੀ ਪਰਿਵਾਰ ਦੇ ਸਮਾਗਮ ਵਿਚ ਸ਼ਿਰਕਤ ਕਰਨ ਇਟਲੀ ਗਏ ਹੋਏ ਹਨ ਜਦਕਿ ਦੀਪਿਕਾ ਨੂੰ ਆਪਣੀ ਮਾਂ ਨਾਲ ਬਾਂਦਰਾ ਦੇ ਇਕ ਰੈਸਤਰਾਂ ਵਿਚ ਦੇਖਿਆ ਗਿਆ। ਇਸ ਮੌਕੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਜਾਣਕਾਰੀ ਅਨੁਸਾਰ ਦੀਪਿਕਾ ਨੂੰ ਆਪਣੀ ਮਾਂ ਉਜਲਾ ਨਾਲ ਸ਼ੁੱਕਰਵਾਰ ਰਾਤ ਨੂੰ ਇੱਕ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਮੌਕੇ ਦੀਪਿਕਾ ਨੇ ਡੈਨਿਮ ਜੈਕੇਟ ਪਾਈ ਹੋਈ ਸੀ ਤੇ ਤਸਵੀਰਾਂ ਤੇ ਵੀਡੀਓਜ਼ ਵਿੱਚ ਉਸ ਦਾ ਵਧਿਆ ਹੋਇਆ ਪੇਟ ਸਾਫ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਨੇ 29 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਸਤੰਬਰ ਵਿੱਚ ਕਿਲਕਾਰੀਆਂ ਗੂੰਜਣਗੀਆਂ। ਰਣਵੀਰ ਤੇ ਦੀਪਿਕਾ ਨੇ ਛੇ ਸਾਲ ਡੇਟ ਕਰਨ ਤੋਂ ਬਾਅਦ 14 ਨਵੰਬਰ, 2018 ਨੂੰ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਕਰਵਾਇਆ ਸੀ। ਉਹ ਦੋਵੇਂ ਸਭ ਤੋਂ ਪਹਿਲਾਂ ਸੰਜੈ ਲੀਲਾ ਭੰਸਾਲੀ ਦੀ ਰੋਮਾਂਟਿਕ ਡਰਾਮਾ ਫਿਲਮ ‘ਗੋਲਿਓਂ ਕੀ ਰਾਸਲੀਲਾ ਰਾਮ-ਲੀਲਾ’ ਦੇ ਸੈੱਟ ’ਤੇ ਮਿਲੇ ਸਨ ਅਤੇ ਬਾਅਦ ਵਿੱਚ ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਵਿੱਚ ਵੀ ਕੰਮ ਕੀਤਾ ਸੀ। ਇਸ ਦੌਰਾਨ ਵਰਕ ਫਰੰਟ ’ਤੇ ਦੀਪਿਕਾ ਅਗਲੀ ਵਾਰ ‘ਸਿੰਘਮ ਅਗੇਨ’ ਵਿੱਚ ਦਿਖਾਈ ਦੇਵੇਗੀ ਜੋ ਰੋਹਿਤ ਸ਼ੈੱਟੀ ਦੀ ਤੀਜੀ ਕਿਸ਼ਤ ਹੈ। ਇਸ ਫਿਲਮ ਵਿਚ ਅਜੈ ਦੇਵਗਨ, ਕਰੀਨਾ ਕਪੂਰ ਖਾਨ, ਰਣਵੀਰ ਸਿੰਘ, ਅਕਸ਼ੈ ਕੁਮਾਰ, ਟਾਈਗਰ ਸ਼ਰੌਫ ਹਨ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×