ਦੀਪਿਕਾ ਪਾਦੂਕੋਣ ਹਸਪਤਾਲ ਦਾਖ਼ਲ
ਮੁੰਬਈ, 7 ਸਤੰਬਰ
ਬੌਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਨੂੰ ਅੱਜ ਮੁੰਬਈ ਦੇ ਗਿਰਗਾਓਂ ਖੇਤਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੀਪਿਕਾ ਅਤੇ ਉਸ ਦੇ ਪਤੀ ਅਦਾਕਾਰ ਰਣਵੀਰ ਸਿੰਘ ਨੂੰ ਆਪਣੇ ਪਹਿਲੇ ਨੰਨ੍ਹੇ ਮਹਿਮਾਨ ਦੀ ਉਡੀਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੂਕੋਣ ਮਾਂ ਬਣਨ ਵਾਲੀ ਹੈ ਅਤੇ ਬੱਚੇ ਦੀ ਡਿਲਿਵਰੀ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰਾ ਤੇ ਉਸ ਦਾ ਪਤੀ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦੇ ਦਰਸ਼ਨ ਕਰਨ ਗਏ ਸਨ। ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਨੇ ਇਸ ਸਾਲ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਜੋੜੇ ਨੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਸੀ, ‘‘ਸਤੰਬਰ 2024’’। ਇਸ ਦੇ ਨਾਲ ਹੀ ਬੱਚੇ ਦੇ ਕੱਪੜੇ, ਬੱਚੇ ਦੇ ਜੁੱਤੇ ਅਤੇ ਗੁਬਾਰਿਆਂ ਵਰਗੇ ਪਿਆਰੇ-ਪਿਆਰ ਮੋਟਿਫਸ ਦਿੱਤੇ ਗਏ ਸਨ। ਦੀਪਿਕਾ ਨੂੰ ਇਸ ਸਮੇਂ ਐੱਚਐੱਨ ਰਿਲਾਇੰਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਆਈਏਐੱਨਐੱਸ