ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਪ ਉਤਸਵ: ਅਯੁੱਧਿਆ ’ਚ ਬਣੇ ਦੋ ਨਵੇਂ ‘ਗਿੰਨੀਜ਼ ਵਿਸ਼ਵ ਰਿਕਾਰਡ’

10:40 PM Oct 30, 2024 IST
ਅਯੁੱਧਿਆ ਵਿੱਚ ‘ਰਾਮ ਕੀ ਪੌੜੀ’ ’ਤੇ ਦੀਵੇ ਲਾਉਂਦੇ ਹੋਏ ਸ਼ਰਧਾਲੂ। -ਫੋਟੋ: ਪੀਟੀਆਈ

ਅਯੁੱਧਿਆ, 30 ਅਕਤੂਬਰ
ਅਯੁੱਧਿਆ ’ਚ ਸਰਯੂ ਨਦੀ ਕੰਢੇ ਅੱਜ ਅੱਠਵੇਂ ਦੀਪ ਉਤਸਵ ਮੌਕੇ ਦੋ ਵਿਸ਼ਵ ਰਿਕਾਰਡ ਬਣੇ ਹਨ। ਇਹ ਰਿਕਾਰਡ ਇੱਕੋ ਸਮੇਂ ਸਭ ਤੋਂ ਵੱਧ ਲੋਕਾਂ ਵੱਲੋਂ ਆਰਤੀ ਕਰਨ ਅਤੇ ਸਭ ਤੋਂ ਵੱਧ ਦੀਵੇ ਜਗਾਉਣ ਸਬੰਧੀ ਹਨ। ਗਿੰਨੀਜ਼ ਵਿਸ਼ਵ ਰਿਕਾਰਡਜ਼ ਬਾਰੇ ਫ਼ੈਸਲਾ ਲੈਣ ਵਾਲੇ ਪ੍ਰਵੀਨ ਪਟੇਲ ਨੇ ਅੱਜ ਸ਼ਾਮ ਨਵੇਂ ਰਿਕਾਰਡਾਂ ਦਾ ਐਲਾਨ ਕੀਤਾ। ਪਹਿਲੇ ਰਿਕਾਰਡ ’ਚ 1121 ਲੋਕਾਂ ਵੱਲੋਂ ਇੱਕੋ ਸਮੇਂ ਆਰਤੀ ਕੀਤੀ ਗਈ ਹੈ ਜਦਕਿ ਦੂਜੇ ਰਿਕਾਰਡ ’ਚ ਇੱਕੋ ਸਮੇਂ 25 ਲੱਖ 12 ਹਜ਼ਾਰ 55 ਦੀਵੇ ਜਗਾਏ ਗਏ ਹਨ। ਇਸ ਤੋਂ ਪਹਿਲਾਂ ਰਿਕਾਰਡ ਇੱਕੋ ਸਮੇਂ 22 ਲੱਖ 23 ਹਜ਼ਾਰ 676 ਦੀਵੇ ਜਗਾਉਣ ਦਾ ਸੀ। -ਪੀਟੀਆਈ

Advertisement

Advertisement