ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਲੈਨਵੁੱਡ ਵਿੱਚ ਸਜਿਆ ਪੰਜਾਬੀ ਸਾਹਿਤਕ ਦਰਬਾਰ

07:45 AM Jul 10, 2024 IST
ਸਾਹਿਤਕ ਦਰਬਾਰ ਵਿੱਚ ਸ਼ਾਮਲ ਸੀਨੀਅਰ ਸਿਟੀਜਨ

ਲਖਵਿੰਦਰ ਸਿੰਘ ਰਈਆ

ਗਲੈਨਵੁੱਡ (ਸਿਡਨੀ): ਇੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ‘ਬਾਬਾ ਬੁੱਢਾ ਘਰ’ ਵਿੱਚ ਪੰਜਾਬੀ ਸਾਹਿਤਕ ਪ੍ਰੇਮੀਆਂ ਵੱਲੋਂ ਸੀਨੀਅਰ ਸਿਟੀਜਨ ਸੁਸਾਇਟੀ ਸਿਡਨੀ ਦੇ ਚੇਅਰਮੈਨ ਡਾ. ਤਰੁਣਜੀਤ ਸਿੰਘ ਸੰਧੂ ਦੇ ਆਸ਼ੀਰਵਾਦ ਨਾਲ ਮਾਸਿਕ ਸਾਹਿਤਕ ਦਰਬਾਰ ਕੀਤਾ ਗਿਆ। ਪ੍ਰੋਫੈਸਰ ਅਵਤਾਰ ਸਿੰਘ ਸੰਘਾ ਤੇ ਗਿਆਨੀ ਸੰਤੋਖ ਸਿੰਘ ਨੇ ਸੰਨ ਸੰਤਾਲੀ ਤੇ ਸੰਨ ਚੁਰਾਸੀ ਦੀ ਤ੍ਰਾਸਦੀ ਤੇ ਸਿਆਸੀ ਲੋਕਾਂ ਦੀ ਲਾਰੇ ਲੱਪੇ ਵਾਲੀ ਥੋਥੀ ਸਿਆਸਤ ਬਾਰੇ ਗੰਭੀਰ ਚਰਚਾ ਕੀਤੀ। ਜੋਗਿੰਦਰ ਸਿੰਘ ਸੋਹੀ ਨੇ ਆਪਣੇ ਮੂਲ ਪੰਜਾਬ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਦੌਰਾਨ ਕਵੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤੇ ਨਾਤੇ, ਪੌਣਪਾਣੀ ਅਤੇ ਨਵੀਂ ਪੀੜ੍ਹੀ ਬਾਰੇ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹਿਆ।
ਇਸ ਦੌਰਾਨ ਦਲਬੀਰ ਸਿੰਘ ਪੱਡਾ, ਮੁਕੰਦ ਸਿੰਘ, ਜੋਗਿੰਦਰ ਸਿੰਘ ਸੋਹੀ, ਪ੍ਰਵੀਨ ਕੌਰ, ਬਿਮਲਾ ਜੈਨ, ਵਿਮਲਾ ਵਰਮਾ, ਦਰਸ਼ਨ ਸਿੰਘ ਪੰਧੇਰ, ਹਰਨੇਕ ਸਿੰਘ ਚਾਹਲ, ਡਾ. ਸੁਨੀਲ, ਅਮਰਜੀਤ ਸਿੰਘ ਟਾਂਡਾ, ਦਰਸ਼ਨ ਸਿੰਘ ਸਿੱਧੂ, ਸਤਨਾਮ ਸਿੰਘ ਗਿੱਲ, ਛਿੰਦਪਾਲ ਕੌਰ, ਸੁਖਰਾਜ ਸਿੰਘ ਵੇਰਕਾ, ਦਵਿੰਦਰ ਕੌਰ ਸਰਕਾਰੀਆ, ਹਰਮੋਹਨ ਸਿੰਘ ਵਾਲੀਆ, ਨਾਗੀ ਅਮਰਜੀਤ ਸਿੰਘ ਜਰਮਨੀ, ਜੀਵਨ ਸਿੰਘ ਦੋਸਾਂਝ, ਭਜਨ ਸਿੰਘ ਸਿੱਧੂ, ਹਰਮਿੰਦਰ ਕੌਰ, ਰੀਨਾ ਗੋਇਲ, ਸੁਦਰਸ਼ਨ ਕੌਰ, ਮਨਜੀਤ ਸਿੰਘ ਸਰਕਾਰੀਆ, ਕੁਲਬੀਰ ਸਿੰਘ ਧੰਜੂ, ਗੁਰਜੰਟ ਸਿੰਘ ਖਹਿਰਾ, ਬਹਾਦਰ ਸਿੰਘ, ਕੰਵਲਜੀਤ ਬਖ਼ਸ਼ੀ ਅਤੇ ਸੁਰਿੰਦਰ ਸਿੰਘ ਆਦਿ ਨੇ ਇਸ ਸਾਹਿਤਕ ਦਰਬਾਰ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ।
ਇਨ੍ਹਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਬਚਪਨ ਦੇ ਨਜ਼ਾਰੇ ਤੇ ਜਵਾਨੀ ਦੀ ਰੰਗ ਰੰਗੀਲੀ ਗੁਲਜ਼ਾਰ ਦੇ ਗੁਜ਼ਰਦੇ ਜਾ ਰਹੇ ਵਕਤ ਬਾਰੇ ਸਰੋਤਿਆਂ ਨੂੰ ਆਪਣੇ ਅੰਦਰ ਝਾਕਣ ਲਈ ਮਜਬੂਰ ਕੀਤਾ। ਇਹ ਵੀ ਦੱਸਿਆ ਕਿ ਜੀਵਨ ਦੇ ਮਿਲੇ ਸਮੇਂ ਦਾ ਸਦਉਪਯੋਗ ਕਿੰਨਾ ਜ਼ਰੂਰੀ ਹੈ। ਸੀਨੀਅਰ ਸਿਟੀਜਨ ਨੂੰ ਢਲਦੀ ਜਾਂਦੀ ਉਮਰ ਦਾ ਖ਼ਿਆਲ ਕਰਦਿਆਂ ਨੇਕ ਨੀਅਤ ਅਪਣਾਉਣ ਦਾ ਸੱਦਾ ਦਿੱਤਾ। ਕਵੀਆਂ ਨੇ ਸ਼ਾਇਰਾਨਾ ਸ਼ੈਲੀ ਵਿੱਚ ਕਿਹਾ ਕਿ ਜੋ ਆਪਣੇ ਆਪ ਸੁਧਰ ਗਿਆ ਤਾਂ ਸਮਝੋ ਉਸ ਲਈ ਜੱਗ ਹੀ ਸੁਧਰ ਗਿਆ ਕਿਉਂਕਿ ਸਾਦਗੀ ਹਮੇਸ਼ਾਂ ਲੋਕ ਵਿਖਾਵੇ ਤੋਂ ਉੱਪਰ ਹੁੰਦੀ ਹੈ।

Advertisement

ਸੰਪਰਕ: 61430204832

Advertisement
Advertisement