ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਸ ਫੈਕਟਰੀ ਨੂੰ ਤਾਲਾ ਲੱਗਣ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਐਲਾਨ

08:11 AM Apr 25, 2024 IST
ਗੈਸ ਫੈਕਟਰੀ ਵਿਰੋਧੀ ਧਰਨੇ ਵਿੱਚ ਹਾਜ਼ਰ ਨੇੜਲੇ ਪਿੰਡਾਂ ਦੇ ਲੋਕ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਅਪਰੈਲ
ਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਨੇ ਧਰਨੇ ਦੌਰਾਨ ਅੱਜ ਅਹਿਦ ਲਿਆ ਕਿ ਉਸਾਰੀ ਅਧੀਨ ਫੈਕਟਰੀ ਨੂੰ ਜਿੰਦਰਾ ਲੱਗਣ ਤਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਧਰਨੇ ਦੇ 25ਵੇਂ ਦਿਨ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਮੰਤਰੀ, ਤੇਜਿੰਦਰ ਸਿੰਘ ਤੇਜਾ, ਮਨਜਿੰਦਰ ਸਿੰਘ ਖੇੜੀ, ਡਾ. ਸੁਖਦੇਵ ਭੂੰਦੜੀ, ਬਾਬਾ ਸੁੱਚਾ ਸਿੰਘ, ਜਗਰਾਜ ਸਿੰਘ ਦਿਉਲ, ਕੋਮਲਪ੍ਰੀਤ ਸਿੰਘ, ਗੁਰਮੀਤ ਸਿੰਘ, ਸਤਪਾਲ ਸਿੰਘ ਨੇ ਦੱਸਿਆ ਕਿ ਪ੍ਰਦੂਸ਼ਿਤ ਗੈਸ ਫੈਕਟਰੀ ਭੂੰਦੜੀ ਨੂੰ ਜਿੰਨਾ ਚਿਰ ਪੱਕਾ ਜਿੰਦਾ ਨਹੀਂ ਲਗਦਾ ਓਨਾ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵੱਖ ਵੱਖ ਜਥੇਬੰਦੀਆ ਦੇ ਬੁਲਾਰਿਆਂ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸੁਖਦੇਵ ਸਿੰਘ ਮਾਣੂੰਕੇ, ਜਸਵੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ (ਡਕੌਦਾ-ਧਨੇਰ) ਦੇ ਸੁਖਵਿੰਦਰ ਸਿੰਘ ਹੰਬੜਾਂ ਅਤੇ ਸੰਘਰਸ਼ ਕਮੇਟੀ ਦੇ ਜਗਤਾਰ ਸਿੰਘ ਮਾੜਾ ਨੇ ਕਿਹਾ ਕਿ ਕਣਕ ਦੀ ਵਾਢੀ ਦੇ ਬਾਵਜੂਦ ਫੈਕਟਰੀ ਬੰਦ ਕਰਵਾਉਣ ਲਈ ਲੋਕ ਪੂਰਾ ਹੁੰਗਾਰਾ ਭਰ ਰਹੇ ਹਨ। ਡਾ. ਸੁਖਦੇਵ ਸਿੰਘ ਭੂੰਦੜੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਦੂਸ਼ਿਤ ਗੈਸ ਫੈਕਟਰੀ ਭੂੰਦੜੀ ਦਾ ਸੱਚ ਹੌਲੀ ਹੌਲੀ ਨੰਗਾ ਹੋ ਰਿਹਾ ਹੈ। ਮਾਲਕ ਆਪਣੇ ਮਨ ਨੂੰ ਝੂਠੀਆਂ ਤਸੱਲੀਆਂ ਦੇ ਰਹੇ ਹਨ। ਲੋਕ ਆਪਣੀਆਂ ਡਿਊਟੀਆਂ ਮੁਤਾਬਕ ਦਿਨ ਰਾਤ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੌਕਾਪ੍ਰਸਤ ਆਗੂ ਲੋਕਾਂ ਦਾ ਕੀ ਭਲਾ ਕਰਨਗੇ ਜਿਹੜੇ ਰੋਜ਼ ਰੰਗ ਬਦਲਦੇ ਹਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਹੈਪੀ ਨੇ ਨਿਭਾਈ। ਧਰਨੇ ਦੌਰਾਨ ਮੇਵਾ ਸਿੰਘ ਅਨਜਾਣ, ਰਾਮ ਸਿੰਘ ਹਠੂਰ ਤੇ ਰੋਹਿਤ ਨੇ ਲੋਕ-ਪੱਖੀ ਗੀਤ ਗਾਏ। ਇਸ ਸਮੇਂ ਜਗਮੋਹਨ ਸਿੰਘ ਗਿੱਲ, ਮਲਕੀਤ ਸਿੰਘ ਚੀਮਨਾ, ਗੁਰਮੇਲ ਸਿੰਘ, ਸੌਰਵ, ਦਲਜੀਤ ਸਿੰਘ ਸਵੱਦੀ, ਰਛਪਾਲ ਸਿੰਘ ਤੂਰ, ਰਣਜੀਤ ਸਿੰਘ ਕਾਕਾ ਆਦਿ ਹਾਜ਼ਰ ਸਨ।

Advertisement

ਪੱਕੇ ਮੋਰਚੇ ਬਾਰੇ ਜਨਤਕ ਜਥੇਬੰਦੀ ਦੀ ਇਕੱਤਰਤਾ ਅੱਜ

ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚੇ ਬਾਰੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਭਲਕੇ 25 ਅਪਰੈਲ ਨੂੰ ਸਵੇਰੇ ਦਸ ਵਜੇ ਹੋਵੇਗੀ। ਇਹ ਮੀਟਿੰਗ ਜਗਰਾਉਂ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿਖੇ ਹੋਵੇਗੀ। ਇਸ ’ਚ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂ ਵੇਰਵੇ ਤਹਿਤ ਜਾਣਕਾਰੀ ਸਾਂਝੀ ਕਰਨਗੇ। ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰੂਪ ਰੇਖਾ ਉਲੀਕਣਗੇ।

Advertisement
Advertisement