ਦੇਸ਼ ਭਗਤ ਲਾਇਬਰੇਰੀ ਨੂੰ ਕੌਮੀ ਯਾਦਗਾਰ ਵਜੋਂ ਕਾਇਮ ਰੱਖਣ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਦਸੰਬਰ
ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੇ ਸੱਦੇ ’ਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੀ ਅੱਜ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਾਇਬਰੇਰੀ ਲਲਤੋਂ ਖੁਰਦ ਵਿਖੇ ਵਿਸ਼ਾਲ ਮੀਟਿੰਗ ਹੋਈ। ਇਸ ਵਿੱਚ ਗ਼ਦਰੀ ਬਾਬਾ ਗੁਰਮੁਖ ਸਿੰਘ ਦੀ ਯਾਦਗਾਰ ਨੂੰ ਸਾਂਭਣ, ਵਿਕਸਤ ਕਰਨ ਤੇ ਸੁਰੱਖਿਅਤ ਰੱਖਣ ਦਾ ਫ਼ੈਸਲਾ ਕੀਤਾ ਗਿਆ। ਕੌਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਆਗੂ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਐਡਵੋਕੇਟ ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਮਾਸਟਰ ਜਸਦੇਵ ਸਿੰਘ ਲਲਤੋਂ, ਸੁਖਦੇਵ ਸਿੰਘ ਕਿਲ੍ਹਾ ਰਾਏਪੁਰ, ਰੂਪ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਰਮਲ ਸਿੰਘ ਬੱਦੋਵਾਲ ਸਕੱਤਰ ਗਦਰੀ ਬਾਬਾ ਹਰੀ ਸਿੰਘ ਉਸਮਾਨ ਕਮੇਟੀ, ਮਾਸਟਰ ਮਨਜੀਤ ਸਿੰਘ ਡੀਪੀਈ, ਜਗਰਾਜ ਸਿੰਘ ਰਾਜਾ, ਹਰਦੇਵ ਸਿੰਘ ਸੁਨੇਤ, ਗੁਲਜ਼ਾਰ ਪੰਧੇਰ (ਪ੍ਰਗਤੀਸ਼ੀਲ ਲੇਖਕ ਸੰਘ), ਤਰਲੋਚਨ ਝਾਂਡੇ (ਗਜ਼ਲ ਮੰਚ), ਕਸਤੂਰੀ ਲਾਲ (ਪਲਸ ਮੰਚ), ਉਘੇ ਲੇਖਕ ਉਜਾਗਰ ਸਿੰਘ ਲਲਤੋਂ ਅਤੇ ਜੋਰਾ ਸਿੰਘ ਪ੍ਰਧਾਨ ਨੇ ਸੰਬੋਧਨ ਕੀਤਾ।