ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਮਾਤਾ ਤੇਜ ਕੌਰ ਯਾਦਗਾਰੀ ਐਵਾਰਡ’ ਪਰਗਟ ਸਿੰਘ ਸਿੱਧੂ ਨੂੰ ਦੇਣ ਦਾ ਫ਼ੈਸਲਾ

07:53 AM Sep 19, 2024 IST

ਖੇਤਰੀ ਪ੍ਰਤੀਨਿਧ
ਬਰਨਾਲਾ, 18 ਸਤੰਬਰ
ਲੋਕ ਰੰਗ ਸਾਹਿਤ ਸਭਾ ਵੱਲੋਂ ਇਸ ਵਾਰ ਸਾਲ 2024 ਦਾ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਐਵਾਰਡ’ ਪ੍ਰਸਿੱਧ ਲੇਖਕ ਪਰਗਟ ਸਿੰਘ ਸਿੱਧੂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਧੂ ਨੇ ਹੁਣ ਤੱਕ ਪੰਜ ਨਾਵਲ ਪ੍ਰੀਤੋ, ਰੇਗਿਸਤਾਨ ਦਾ ਸਫ਼ਰ, ਆਪਣੀ ਮਿੱਟੀ ਦੀ ਸਾਜ਼ਿਸ਼, ਬੱਤਖ ਦੇ ਖੰਭਾਂ ਜਿਹੇ ਸਫ਼ੈਦ ਦਿਨ ਅਤੇ ਅਲਵਿਦਾ ਅਮੀਰਪੁਰ ਤੋਂ ਬਿਨਾਂ ਤਿੰਨ ਕਹਾਣੀ-ਸੰਗ੍ਰਹਿ ਹਵਾ ਵਿਚ ਲਟਕਦਾ ਆਦਮੀ, ਕੁਕਨੂਸ ਤੇ ਮੇਰੀ ਕਥਾ ਯਾਤਰਾ ਦੀ ਸਿਰਜਣਾ ਵੀ ਕੀਤੀ ਹੈ। ਉਸ ਦੀ ਸਵੈ-ਜੀਵਨੀ ‘ਬੂੰਦ ਬੂੰਦ ਡੁਲ੍ਹਦੀ ਜ਼ਿੰਦਗੀ’ ਬਹੁਤ ਮਕਬੂਲ ਹੋਈ ਹੈ। ਲੋਕ ਰੰਗ ਸਾਹਿਤ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਅਤੇ ਜਨਰਲ ਸਕੱਤਰ ਪ੍ਰੋ.ਚਤਿੰਦਰ ਸਿੰਘ ਰੁਪਾਲ ਨੇ ਦੱਸਿਆ ਕਿ ਇਹ ਸਨਮਾਨ ਹੁਣ ਤੱਕ ਕਿਰਪਾਲ ਕਜ਼ਾਕ, ਗੁਰਦੇਵ ਸਿੰਘ ਰੁਪਾਣਾ, ਪ੍ਰੇਮ ਗੋਰਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਅਤਰਜੀਤ, ਮੁਖਤਿਆਰ ਸਿੰਘ ਅਤੇ ਮੁਖਤਾਰ ਗਿੱਲ ਨੂੰ ਦਿੱਤਾ ਜਾ ਚੁੱਕਿਆ ਹੈ।

Advertisement

Advertisement