For the best experience, open
https://m.punjabitribuneonline.com
on your mobile browser.
Advertisement

ਆਈਓਏ ਅਧਿਕਾਰੀਆਂ ਵੱਲੋਂ ਪੈਰਿਸ ਯਾਤਰਾ ਲਈ ਭੱਤੇ ਨਾ ਲੈਣ ਦਾ ਫ਼ੈਸਲਾ

07:43 AM Jul 02, 2024 IST
ਆਈਓਏ ਅਧਿਕਾਰੀਆਂ ਵੱਲੋਂ ਪੈਰਿਸ ਯਾਤਰਾ ਲਈ ਭੱਤੇ ਨਾ ਲੈਣ ਦਾ ਫ਼ੈਸਲਾ
Advertisement

ਵਿਨਾਇਕ ਪਦਮਦੇਵ
ਨਵੀਂ ਦਿੱਲੀ, 1 ਜੁਲਾਈ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਕਾਰਜਕਾਰਨੀ ਕੌਂਸਲ ਦੇ ਮੈਂਬਰਾਂ ਨੇ ਪੈਰਿਸ ਓਲੰਪਿਕ ਦੌਰਾਨ ਯਾਤਰਾ ਭੱਤਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਹ ਆਪਣੇ ਪੱਲਿਓਂ ਪੈਸੇ ਖਰਚ ਕੇ ਪੈਰਿਸ ਜਾਣਗੇ। ਇਹ ਫ਼ੈਸਲਾ ਅੱਜ ਇੱਥੇ ਆਈਓਏ ਦੀ ਇੱਕ ਕਾਰਜਕਾਰਨੀ ਮੀਟਿੰਗ ਵਿੱਚ ਲਿਆ ਗਿਆ।
ਬੀਤੇ ਦਿਨੀਂ ‘ਦਿ ਟ੍ਰਿਬਿਊਨ’ ’ਚ ਖ਼ਬਰ ਛਪੀ ਸੀ ਕਿ ਆਈਓਏ ਕਾਰਜਕਾਰੀ ਕੌਂਸਲ ਦੇ 12 ਮੈਂਬਰਾਂ ਨੂੰ ਪੰਜ ਰੋਜ਼ਾ ਯਾਤਰਾ ਦੌਰਾਨ ਪ੍ਰਤੀ ਦਿਨ 300 ਡਾਲਰ (ਲਗਪਗ 25,000 ਰੁਪਏ) ਮਹਿੰਗਾਈ ਭੱਤੇ ਵਜੋਂ ਦਿੱਤੇ ਜਾਣਗੇ ਅਤੇ ਰਿਹਾਇਸ਼ ਲਈ ਪ੍ਰਤੀ ਦਿਨ 1000 ਯੂਰੋ (ਲਗਪਗ 90 ਹਜ਼ਾਰ ਰੁਪਏ ਰੋਜ਼ਾਨਾ) ਵੱਖਰੇ ਤੌਰ ’ਤੇ ਮਿਲਣਗੇ। ਇਸ ਦੇ ਉਲਟ, ਭਾਰਤੀ ਅਥਲੀਟਾਂ ਨੂੰ ਆਈਓਏ ਵੱਲੋਂ ਪ੍ਰਤੀ ਦਿਨ ਸਿਰਫ਼ 50 ਡਾਲਰ ਹੀ ਦਿੱਤੇ ਜਾਣਗੇ। ਈਸੀ ਮੈਂਬਰਾਂ ਨੂੰ ਇਸ ਗੱਲ ਤੋਂ ਚਿੰਤਾ ਸੀ ਕਿ ਖਿਡਾਰੀਆਂ ਤੋਂ ਵੱਧ ਭੱਤਾ ਲੈਣ ’ਤੇ ਲੋਕਾਂ ਵਿੱਚ ਗ਼ਲਤ ਸੰਦੇਸ਼ ਗਿਆ ਹੈ।
ਕੌਂਸਲ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਉਹ ਖੇਡਾਂ ਲਈ ਆਈਓਏ ਤੋਂ ਭੱਤਾ, ਬਿਜ਼ਨਸ ਕਲਾਸ ਟਿਕਟ ਜਾਂ ਹੋਰ ਸਹੂਲਤਾਂ ਨਹੀਂ ਲੈਣਗੇ। ਉਹ ਹੁਣ ਆਪਣੇ ਖਰਚੇ ’ਤੇ ਪੈਰਿਸ ਜਾਣਗੇ। ਹਾਲਾਂਕਿ, ਉਨ੍ਹਾਂ ਨੇ ਐੱਨਓਸੀ ਕਾਰਡ ਤੇ ਖੇਡ ਸਥਾਨਾਂ ਤੱਕ ਪੂਰੀ ਪਹੁੰਚ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਧਰ, ਸਮੱਸਿਆ ਇਹ ਹੈ ਕਿ ਭਾਰਤ ਨੂੰ ਸਿਰਫ਼ ਛੇ ਆਲ-ਅਕਸੈਸ ਕਾਰਡ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਕਾਰਡ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਨੂੰ ਦਿੱਤੇ ਗਏ ਹਨ, ਜਦਕਿ ਬਾਕੀ ਚਾਰ ਕਾਰਡ ਕੌਂਸਲ ਮੈਂਬਰਾਂ ਦਰਮਿਆਨ ਸਾਂਝੇ ਕੀਤੇ ਜਾਣਗੇ। ਖੇਡਾਂ ਲਈ ਬਜਟ ਕੁਝ ਤਬਦੀਲੀਆਂ ਮਗਰੋਂ ਮਨਜ਼ੂਰ ਕੀਤਾ ਗਿਆ ਹੈ। ਤਗ਼ਮਾ ਜੇਤੂ ਅਥਲੀਟਾਂ ਤੋਂ ਇਲਾਵਾ ਹੁਣ ਉਨ੍ਹਾਂ ਦੇ ਕੋਚਾਂ ਨੂੰ ਵੀ ਨਕਦ ਇਨਾਮ ਮਿਲਣਗੇ। ਖੇਡਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤਣ ਵਾਲੇ ਵਿਅਕਤੀਗਤ ਅਥਲੀਟਾਂ ਨੂੰ ਕ੍ਰਮਵਾਰ ਇੱਕ ਕਰੋੜ, 75 ਲੱਖ ਅਤੇ 50 ਲੱਖ ਰੁਪਏ ਦਿੱਤੇ ਮਿਲਣਗੇ, ਜਦਕਿ ਉਨ੍ਹਾਂ ਦੇ ਕੋਚਾਂ ਨੂੰ ਕ੍ਰਮਵਾਰ 25 ਲੱਖ, 15 ਲੱਖ ਅਤੇ 10 ਲੱਖ ਰੁਪਏ ਦਿੱਤੇ ਜਾਣਗੇ।

Advertisement

ਓਸੀਏ ਵੱਲੋਂ ਯੋਗ ਨੂੰ ਏਸ਼ਿਆਈ ਖੇਡਾਂ ’ਚ ਸ਼ਾਮਲ ਕਰਨ ਦੀ ਸਹਿਮਤੀ

ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਕਿ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਕਾਰਜਕਾਰੀ ਬੋਰਡ (ਈਬੀ) ਨੇ ਯੋਗ ਨੂੰ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਓਸੀਏ ਦੇ ਜਨਰਲ ਅਸੈਂਬਲੀ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਏਸ਼ਿਆਈ ਖੇਡਾਂ ਵਿੱਚ ਥਾਂ ਮਿਲ ਜਾਵੇਗੀ। ਊਸ਼ਾ ਨੇ ਕਿਹਾ ਕਿ ਓਸੀਏ ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਕਾਰਜਕਾਰੀ ਬੋਰਡ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ,‘‘ਮੈਨੂੰ ਖੁਸ਼ੀ ਹੈ ਕਿ ਓਸੀਏ ਦੇ ਕਾਰਜਕਾਰੀ ਬੋਰਡ ਨੇ ਭਾਰਤ ਦੀ ਅਪੀਲ ’ਤੇ ਯੋਗ ਨੂੰ ਉਹ ਮਾਨਤਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਉਹ ਹੱਕਦਾਰ ਹੈ। ਹੁਣ ਮਨਜ਼ੂਰੀ ਲਈ ਇਹ ਤਜਵੀਜ਼ ਜਨਰਲ ਅਸੈਂਬਲੀ ਦੀ ਖੇਡ ਕਮੇਟੀ ਨੂੰ ਭੇਜੀ ਜਾਵੇਗੀ।’’ ਆਈਓਏ ਦੇ ਸੂਤਰ ਨੇ ਕਿਹਾ ਕਿ ਯੋਗ ਨੂੰ ਏਸ਼ਿਆਈ ਖੇਡਾਂ ’ਚ ਸ਼ਾਮਲ ਕਰਨ ਦੀ ਦਿਸ਼ਾ ’ਚ ਇਹ ਪਹਿਲਾ ਕਦਮ ਹੈ। ਉਸ ਨੇ ਕਿਹਾ, ‘‘ਇਹ ਖੇਡ ਤਗਮਿਆਂ ਲਈ ਹੋਵੇਗੀ ਜਾਂ ਨੁਮਾਇਸ਼ੀ, ਇਸ ਦਾ ਫ਼ੈਸਲਾ ਓਸੀਏ ਦੀ ਜਨਰਲ ਮੀਟਿੰਗ ਵਿੱਚ ਲਿਆ ਜਾਵੇਗਾ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×