ਪੀਯੂ ਵਿੱਚ ਡਬਿੇਟ ਮੁਕਾਬਲਾ ਕਰਵਾਇਆ
ਚੰਡੀਗੜ੍ਹ
ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਦੀ ਪ੍ਰੋ. ਅਨਿਲ ਠਾਕੁਰ ਡਬਿੇਟਿੰਗ ਸੁਸਾਇਟੀ ਵੱਲੋਂ ਤੀਸਰੇ ਪ੍ਰੋ. (ਡਾ.) ਅਨਿਲ ਕੁਮਾਰ ਠਾਕੁਰ ਮੈਮੋਰੀਅਲ ਨੈਸ਼ਨਲ ਡਬਿੇਟ ਮੁਕਾਬਲਾ ਕਰਵਾਇਆ ਗਿਆ। ’ਵਰਸਿਟੀ ਦੇ ਲਾਅ ਵਿਭਾਗ ਦੇ ਮੂਟ ਕੋਰਟ ਹਾਲ ਵਿੱਚ ਕੋਆਰਡੀਨੇਟਰ ਪ੍ਰੋ. ਸੁਪਿੰਦਰ ਕੌਰ, ਪ੍ਰੋ. ਸ਼ਿਪਰਾ ਗੁਪਤਾ ਅਤੇ ਡਾ. ਦਿਨੇਸ਼ ਕੁਮਾਰ ਦੀ ਕੋਆਰਡੀਨੇਸ਼ਨ ਹੇਠ ਇਹ ਮੁਕਾਬਲਾ ਪ੍ਰੋ (ਡਾ.) ਅਨਿਲ ਕੁਮਾਰ ਠਾਕੁਰ ਦੀ ਯਾਦ ਵਿੱਚ ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਇਸ ਪ੍ਰੋਗਰਾਮ ਦੇ ਪੈਟਰਨ-ਇਨ-ਚੀਫ਼ ਸਨ। ਪ੍ਰੋਗਰਾਮ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨਿਰਮਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਫੈਕਲਟੀ ਆਫ ਲਾਅ ਤੋਂ ਡੀਨ ਪ੍ਰੋ. ਰਾਜਿੰਦਰ ਕੌਰ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ। ਆਰਮੀ ਇੰਸਟੀਚਿਊਟ ਆਫ ਲਾਅ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਯੂਆਈਐਲਐੱਸ, ਪੀਯੂ ਰੀਜ਼ਨਲ ਸੈਂਟਰ ਹੁਸ਼ਿਆਰਪੁਰ ਰਨਰ-ਅੱਪ, ਐੱਨਐੱਮਆਈਐੱਮਐੱਸ ਚੰਡੀਗੜ੍ਹ ਕੈਂਪਸ ਨੇ ਬੈਸਟ ਟੀਮ ਜਦਕਿ ਬੈਸਟ ਡਬਿੇਟਰ ਦਾ ਖਿਤਾਬ ਪੰਜਾਬ ਯੂਨੀਵਰਸਿਟੀ ਦੇ ਯੂਆਈਐੱਲਐੱਸ ਵਿਭਾਗ ਨੇ ਜਿੱਤਿਆ। -ਪੱਤਰ ਪ੍ਰੇਰਕ