ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਾ ਮੁਕਤੀ ਕੇਂਦਰ ’ਚ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ

07:55 AM Nov 29, 2024 IST

ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ/ਧਰਮਕੋਟ, 28 ਨਵੰਬਰ
ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਚੀਮਾ ਵਿਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਚ ਮਾਪਿਆਂ ਦੇ ਇੱਕਲੌਤੇ ਪੁੱਤ ਦੀ ਅਣਮਨੁੱਖੀ ਤਸ਼ੱਦਦ ਕਾਰਨ ਮੌਤ ਹੋ ਗਈ। ਇਸ ਨੌਜਵਾਨ ਦਾ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮੋਗਾ ’ਚ ਚਾਰ ਮਹੀਨੇ ਦੌਰਾਨ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਚ ਇਹ ਤੀਜਾ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਐੱਸਪੀ ਅਜੈ ਗਾਂਧੀ ਤੇ ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ਸੰਚਾਲਕਾਂ ਅਮਨਪ੍ਰੀਤ ਸਿੰਘ ਉਰਫ਼ ਨਿੱਕੂ ਪਿੰਡ ਕੋਕਰੀ ਕਲਾਂ, ਦਲਜੀਤ ਸਿੰਘ ਪਿੰਡ ਸ਼ੇਰਪੁਰ ਤਖ਼ਤੂਵਾਲਾ ਅਤੇ ਅੰਕਿਤ ਨਾਗਪਾਲ ਉਰਫ਼ ਸੰਜੂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਸਰਮੁੱਖ ਸਿੰਘ ਨੇ ਦੱਸਿਆ ਕਿ ਕੇਂਦਰ ’ਚ ਕੁੱਲ 17 ਮਰੀਜ਼ ਸਨ ਜਿਨ੍ਹਾਂ ਦਾ ਮੈਡੀਕਲ ਚੈੱਕਅੱਪ ਕਰਵਾ ਕੇ ਮਾਪਿਆਂ ਹਵਾਲੇ ਕੀਤਾ ਜਾ ਰਿਹਾ ਹੈ। ਆਸ ਦੀ ਕਿਰਨ ਫਾਊਂਡੇਸ਼ਨ ਨਸ਼ਾ ਮੁਕਤੀ ਕੇਂਦਰ ਪਿੰਡ ਚੀਮਾ ਵਿਚ ਕਰਮਜੀਤ ਸਿੰਘ ਵਾਸੀ ਜਗਰਾਉਂ ਨੂੰ 12 ਨਵੰਬਰ ਨੂੰ ਦਾਖਲ ਕਰਵਾਇਆ ਗਿਆ ਸੀ। ਕੇਂਦਰ ’ਚ ਦਾਖਲ ਮਰੀਜ਼ਾਂ ਨੇ ਦੱਸਿਆ ਕਿ ਕਰਮਜੀਤ ਤੋਂ ਫ਼ਰਸ਼ ਉੱਤੇ ਪਾਣੀ ਡੁੱਲ ਗਿਆ ਤੇ ਪ੍ਰਬੰਧਕਾਂ ਨੇ ਉਸ ਨੂੰ ਡੰਡ ਬੈਠਕ ਲਗਾਉਣ ਦੀ ਸਜ਼ਾ ਦਿੱਤੀ ਪਰ ਮਰੀਜ਼ ਹੋਣ ਕਰਕੇ ਉਸ ਨੇ ਅਸਮਰਥਤਾ ਜਤਾਈ ਤਾਂ ਉਸ ਦੀ ਪਿੱਠ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਪਿਆਂ ਨੇ ਆਖਿਆ ਕਿ ਜਿੰਨਾ ਚਿਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਉਹ ਨਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ।

Advertisement

Advertisement