ਸਪਰੇਅ ਚੜ੍ਹਨ ਨਾਲ ਨੌਜਵਾਨ ਦੀ ਮੌਤ
07:11 AM Sep 28, 2024 IST
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ
ਪਿੰਡ ਰਤਨਗੜ੍ਹ ਸਿੰਧੜਾਂ ਦੇ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ’ਚ ਲਾਸ਼ ਦੇ ਪੋਸਟਮਾਰਟਮ ਸਮੇਂ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਪਿੰਡ ਰਤਨਗੜ੍ਹ ਸਿੰਧੜਾਂ ਦਾ ਦੀਪਇੰਦਰ ਸਿੰਘ (38) ਪੁੱਤਰ ਖੁਸ਼ਪਾਲ ਸਿੰਘ ਦੀ ਆਪਣੇ ਖੇਤ ’ਚ ਝੋਨੇ ’ਤੇ ਕੀਟਨਾਸ਼ਕ ਦੀ ਸਪਰੇਅ ਕਰਦੇ ਸਮੇਂ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ’ਤੇ ਪਰਿਵਾਰ ਵੱਲੋਂ ਉਸ ਨੂੰ ਦਿੜ੍ਹਬਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਸੁਨਾਮ ਭੇਜ ਦਿੱਤਾ। ਇੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮ੍ਰਿਤਕ ਕਿਸਾਨ ਦੇ ਭਰਾ ਜਸਪ੍ਰੀਤ ਸਿੰਘ ਦਾ ਬਿਆਨਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
Advertisement
Advertisement