For the best experience, open
https://m.punjabitribuneonline.com
on your mobile browser.
Advertisement

ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ

08:03 AM Apr 12, 2024 IST
ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਪਰੈਲ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ’ਚ ਭਰਤੀ ਗਰਭਵਤੀ ਔਰਤ ਦੀ ਡਲਿਵਰੀ ਦੌਰਾਨ ਨਵ ਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਦੇਰ ਰਾਤ ਹੰਗਾਮਾ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਡਾਕਟਰਾਂ ਨੇ ਸਮੇਂ ਰਹਿੰਦੇ ਮਹਿਲਾ ਦੀ ਜਾਂਚ ਨਹੀਂ ਕੀਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਉਧਰ, ਹਸਪਤਾਲ ਦੇ ਸਟਾਫ਼ ਨੇ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਕਿਹਾ ਕਿ ਡਲਿਵਰੀ ਸਮੇਂ ਔਰਤ ਬੱਚੇ ਨੂੰ ਧੱਕ ਨਹੀਂ ਸਕੀ, ਜਿਸ ਨਾਲ ਬੱਚਾ ਅੰਦਰ ਫਸ ਗਿਆ ਸੀ। ਚੰਡੀਗੜ੍ਹ ਰੋਡ ਵਾਸੀ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਸ਼ਿਵਾਨੀ ਨੂੰ ਡਲਿਵਰੀ ਦਰਦਾਂ ਸ਼ੁਰੂ ਹੋਣ ’ਤੇ ਮੰਗਲਵਾਰ ਦੇਰ ਰਾਤ ਨੂੰ ਸਿਵਲ ਹਸਪਤਾਲ ਲਿਆਇਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਕਰ ਲਿਆ। ਸ਼ਿਵਾਨੀ ਨੂੰ ਦਾਖਲ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਜਾਂਚ ਕਰਨ ਅਤੇ ਦੱਸਣ ਕਿ ਬੱਚੇ ਨੂੰ ਜਨਮ ’ਚ ਹਾਲੇ ਕਿੰਨਾ ਸਮਾਂ ਲੱਗੇਗਾ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਮੇਸ਼ ਅਨੁਸਾਰ ਉਸ ਦੀ ਪਤਨੀ ਨੂੰ ਘਰ ਤੋਂ ਲਿਆਂਦੇ ਸਮੇਂ ਦਰਦ ਹੋ ਰਹੀ ਸੀ, ਪਰ ਪਤਨੀ ਦੀ ਹਾਲਤ ਵਿਗੜਨ ਦੇ ਬਾਵਜੂਦ ਵੀ ਡਾਕਟਰਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ। ਸ਼ਿਵਾਨੀ ਨੂੰ ਬੁੱਧਵਾਰ ਦੁਪਹਿਰ ਨੂੰ ਜ਼ਿਆਦਾ ਦਰਦ ਹੋਣ ਲੱਗਿਆ ਤਾਂ ਡਾਕਟਰ ਉਸ ਨੂੰ ਅੰਦਰ ਲੈ ਗਏ ਤੇ ਉਸਦੀ ਭੈਣ ਨੂੰ ਲੇਬਰ ਰੂਮ ’ਚੋਂ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਸ਼ਿਵਾਨੀ ਦੀ ਨਾਰਮਲ ਡਲਿਵਰੀ ਹੋਵੇਗੀ। ਜਦੋਂ ਪਰਿਵਾਰ ਦੀਆਂ ਕੁਝ ਔਰਤਾਂ ਨੇ ਲੇਬਰ ਰੂਮ ’ਚ ਜਾ ਕੇ ਦੇਖਿਆ ਤਾਂ ਡਾਕਟਰ ਤੇ ਸਟਾਫ਼ ਸ਼ਿਵਾਨੀ ਦੀ ਡਲਿਵਰੀ ਧਿਆਨ ਨਾਲ ਨਹੀਂ ਕਰ ਰਹੇ ਸਨ। ਨਤੀਜਾ ਇਹ ਕਿ ਡਲਿਵਰੀ ਸਮੇਂ ’ਤੇ ਨਾ ਹੋਣ ਕਾਰਨ ਉਨ੍ਹਾਂ ਦੀ ਨਵਜੰਮੀ ਲੜਕੀ ਦੀ ਮੌਤ ਹੋ ਗਈ।
ਸ਼ਿਵਾਨੀ ਦਾ ਕਹਿਣਾ ਸੀ ਕਿ ਉਸਦੇ ਢਿੱਡ ’ਚ ਡਲਿਰਵੀ ਤੋਂ ਪਹਿਲਾਂ ਕਾਫ਼ੀ ਦਰਦ ਸੀ, ਪਰ ਡਾਕਟਰ ਜਾਂਚ ਕਰਨ ਨਹੀਂ ਆ ਰਹੇ ਸਨ। ਅਖੀਰ ਜਦੋਂ ਉਸਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਡਾਕਟਰਾਂ ਨੇ ਆ ਕੇ ਜਾਂਚ ਕੀਤੀ ਤਾਂ ਬੱਚਾ ਅੰਦਰ ਹੀ ਖਤਮ ਹੋ ਚੁੱਕਿਆ ਸੀ। ਉਸ ਨੇ ਦੋਸ਼ ਲਾਇਆ ਕਿ ਡਲਿਵਰੀ ਵਾਲੀ ਜਗ੍ਹਾਂ ਦੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਸਨ ਤੇ ਬੈੱਡ ਦੇ ਕੋਲ ਕੂੜੇਦਾਨ ਤੱਕ ਨਹੀਂ ਸੀ। ਉਧਰ, ਮਦਰ ਐਂਡ ਚਾਈਲਡ ਯੂਨਿਟ ਦੀ ਐੱਸਐੱਮਓ ਡਾ. ਦੀਪਿਕਾ ਗੋਇਲ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੀ ਗੰਭੀਤਾ ਨਾਲ ਜਾਂਚ ਕਰਵਾਉਣਗੇ।

Advertisement

Advertisement
Author Image

Advertisement
Advertisement
×