For the best experience, open
https://m.punjabitribuneonline.com
on your mobile browser.
Advertisement

ਜ਼ਹਿਰੀਲੀ ਦਵਾਈ ਨਿਗਲਣ ਕਾਰਨ ਵਿਅਕਤੀ ਦੀ ਮੌਤ

09:50 AM Apr 13, 2024 IST
ਜ਼ਹਿਰੀਲੀ ਦਵਾਈ ਨਿਗਲਣ ਕਾਰਨ ਵਿਅਕਤੀ ਦੀ ਮੌਤ
Advertisement

ਪੱਤਰ ਪ੍ਰੇਰਕ
ਸਮਾਣਾ, 12 ਅਪਰੈਲ
ਪਿੰਡ ਬਲਮਗੜ੍ਹ ਦੇ ਇੱਕ ਵਿਅਕਤੀ ਨੇ ਲੰਘੇ ਦਿਨ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਗਾਜੇਵਾਸ ਪੁਲੀਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਧੀਰ ਸਿੰਘ (50) ਦੀ ਪਤਨੀ ਪਰਮਜੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਸੀ। ਕਾਫੀ ਸਮੇਂ ਤੋਂ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ। ਉਸ ਨੇ ਬੀਤੀ ਕੱਲ੍ਹ ਸ਼ਾਮ ਸਮੇਂ ਘਰ ਵਿੱਚ ਹੀ ਗਲਤੀ ਨਾਲ ਕੋਈ ਜ਼ਹਰਿਲੀ ਦਵਾਈ ਖਾ ਲਈ। ਦਵਾਈ ਲੈਣ ਉਪਰੰਤ ਉਸ ਦੀ ਹਾਲਤ ਖਰਾਬ ਹੋਣ ਤੇ ਉਸ ਨੂੰ ਪਿੰਡ ਬਾਸੀਅਰਕ ਦੇ ਇੱਕ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×