ਸੜਕ ਹਾਦਸੇ ’ਚ ਮੌਤ
10:53 AM Oct 14, 2024 IST
Advertisement
ਪੱਤਰ ਪ੍ਰੇਰਕ
ਅਮਰਗੜ੍ਹ, 13 ਅਕਤੂਬਰ
ਮਾਲੇਰਕੋਟਲਾ ਨਾਭਾ ਰੋਡ ’ਤੇ ਭੰਗੂ ਪੈਲੇਸ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਹੋ ਗਿਆ। ਪੁਲੀਸ ਨੂੰ ਲਿਖਵਾਈ ਰਿਪੋਰਟ ਵਿੱਚ ਵਰਮਾ ਸਿੰਘ ਪਿੰਡ ਗੁਆਰਾ ਨੇ ਦੱਸਿਆ ਕਿ ਉਸਦਾ ਪੁੱਤਰ ਵਰਿੰਦਰ ਸਿੰਘ ਬੀਤੀ ਰਾਤ ਆਪਣੇ ਮੋਟਰਸਾਈਕਲ ’ਤੇ ਆਪਣੇ ਦੋਸਤ ਹਨੀ ਨੂੰ ਪਿੰਡ ਗੁਆਰਾ ਤੋਂ ਮਾਲੇਰਕੋਟਲਾ ਛੱਡਣ ਜਾ ਰਿਹਾ ਸੀ ਤਾਂ ਪਿਛੇ ਤੋਂ ਕਿਸੇ ਵਾਹਨ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਦੋਵਾਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਵਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਉਸਦੇ ਦੋਸਤ ਹਨੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ।
Advertisement
Advertisement
Advertisement