For the best experience, open
https://m.punjabitribuneonline.com
on your mobile browser.
Advertisement

ਕਰੰਟ ਲੱਗਣ ਕਾਰਨ ਮੌਤ

07:03 AM Sep 27, 2024 IST
ਕਰੰਟ ਲੱਗਣ ਕਾਰਨ ਮੌਤ
Advertisement

ਰੂਪਨਗਰ (ਪੱਤਰ ਪ੍ਰੇਰਕ):

Advertisement

ਰੂਪਨਗਰ ਵਿੱਚ ਕਬਾੜ ਦਾ ਕੰਮ ਕਰਨ ਵਾਲਾ ਸਕਰੈਪ ਡੀਲਰ ਇਥੇ ਹਾਈ ਵੋਲਟੇਜ਼ ਤਾਰਾਂ ਦਾ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਦਿਲਸ਼ਾਦ (26) ਪੁੱਤਰ ਸਮਸ਼ਾਦ ਵਾਸੀ ਖੈਰਾਬਾਦ ਸਕਰੈਪ ਦਾ ਕੰਮ ਕਰਦਾ ਹੈ ਅਤੇ ਜਦੋਂ ਉਹ ਅੱਜ ਸ਼ਾਮਪੁਰਾ ਵਿੱਚ ਕਬਾੜ ਦਾ ਸਾਮਾਨ ਵੇਖਣ ਲਈ ਇੱਕ ਵਿਅਕਤੀ ਦੇ ਮਕਾਨ ਦੀ ਛੱਤ ਤੇ ਚੜ੍ਹਿਆ ਤਾਂ ਉਸ ਵੱਲੋਂ ਚੁੱਕੀ ਗਈ ਲੋਹੇ ਦੀ ਚੀਜ਼ ਘਰ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਦੇ ਸੰਪਰਕ ਵਿੱਚ ਆ ਗਈ, ਜਿਸ ਦੌਰਾਨ ਉਹ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਰੂਪਨਗਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਦੇ ਅਮਲੇ ਵੱਲੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।

Advertisement

Advertisement
Author Image

joginder kumar

View all posts

Advertisement