For the best experience, open
https://m.punjabitribuneonline.com
on your mobile browser.
Advertisement

ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਸੀਲ

08:43 AM Feb 10, 2024 IST
ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਸੀਲ
ਆਸਲ ਉਤਾੜ ਦੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਦੀ ਹੋਈ ਟੀਮ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 9 ਫਰਵਰੀ
ਜ਼ਿਲ੍ਹਾ ਸਿਹਤ ਵਿਭਾਗ ਵਲੋਂ ਡਿਪਟੀ ਮੈਡੀਕਲ ਕਮਿਸ਼ਨਰ (ਡੀਐਮਸੀ) ਡਾ. ਸੰਦੀਪ ਕਾਲੜਾ ਦੀ ਅਗਵਾਈ ਵਿੱਚ ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ ਵਿੱਚ ਛਾਪਾਮਾਰੀ ਕਰ ਕੇ ਕਥਿਤ ਰੂਪ ਵਿੱਚ ਗੈਰ-ਕਾਨੂੰਨੀ ਤੌਰ ’ਤੇ ਚਲਦੇ ਨਸ਼ਾਂ ਛੁਡਾਊ (ਕੌਂਸਲਿੰਗ) ਅਤੇ ਪੁਨਰਵਾਸ ਕੇਂਦਰ ਨੂੰ ਸੀਲ ਕਰਕੇ ਇਸ ਖਿਲਾਫ਼ ਸਮਰੱਥ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਕਰਨ ਲਈ ਲਿਖਿਆ ਹੈ|
ਵਿਭਾਗ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਇਸ ਕੇਂਦਰ ਤੇ ਡਾ. ਸੰਦੀਪ ਕਾਲੜਾ ਦੀ ਅਗਵਾਈ ਵਿੱਚ ਛਾਪਾਮਾਰੀ ਕਰਨ ਵਾਲੀ ਟੀਮ ਵਿੱਚ ਜ਼ਿਲ੍ਹਾ ਮਨੋਰੋਗੀ ਡਾ. ਗੁਰਿੰਦਰ ਸਿੰਘ, ਕਮਿਉਨਿਟੀ ਹੈਲਥ ਸੈਂਟਰ ਖੇਮਕਰਨ ਦੇ ਐੱਸਐਮਓ ਡਾ. ਜਤਿੰਦਰ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀਈਈ) ਹਰਜੀਤ ਸਿੰਘ, ਹੈਲਥ ਸੁਪਰਵਾਈਜ਼ਰ ਜੁਗਰਾਜ ਸਿੰਘ ਸ਼ਾਮਲ ਹੋਏ| ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਵਲੋਂ ਕਿਸੇ ਕਿਸਮ ਦਾ ਕੇਸ ਦਰਜ ਕੀਤੇ ਜਾਣ ਲਈ ਪੱਤਰ ਆਦਿ ਨਹੀਂ ਲਿਖਿਆ ਗੁਈ| ਵਿਭਾਗ ਦੀ ਟੀਮ ਦੀ ਅਗਵਾਈ ਕਰਦੀ ਟੀਮ ਦੇ ਅਧਿਕਾਰੀ ਡਾ. ਸੰਦੀਪ ਕਾਲੜਾ ਨੇ ਇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ| ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਛੁਡਵਾਉਣ ਵਾਲੇ ਇਸ ਕੇਂਦਰ ਤੇ ਆਏ ਪੰਜ ਮਰੀਜਾਂ ਤੋਂ ਵਿਭਾਗ ਦੀ ਟੀਮ ਨੇ ਪੁੱਛ-ਗਿੱਛ ਤੇ ਉਨ੍ਹਾਂ ਮੰਨਿਆ ਕਿ ਉਹ ਇਥੇ ਆਪਣੀ ਇੱਛਾ ਨਾਲ ਆਏ ਹਨ|

Advertisement

Advertisement
Advertisement
Author Image

joginder kumar

View all posts

Advertisement