For the best experience, open
https://m.punjabitribuneonline.com
on your mobile browser.
Advertisement

ਨਸ਼ਾ ਮੁਕਤੀ ਕੇਂਦਰ: ਅਣਮਨੁੱਖੀ ਤਸ਼ੱਦਦ ਮਾਮਲੇ ’ਚ 12 ਮੁਲਜ਼ਮ ਨਾਮਜ਼ਦ

09:58 AM Jul 18, 2024 IST
ਨਸ਼ਾ ਮੁਕਤੀ ਕੇਂਦਰ  ਅਣਮਨੁੱਖੀ ਤਸ਼ੱਦਦ ਮਾਮਲੇ ’ਚ 12 ਮੁਲਜ਼ਮ ਨਾਮਜ਼ਦ
ਮੋਗਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੁਲਾਈ
ਪਿੰਡ ਬੁੱਟਰ ’ਚ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਚ ਮਰੀਜ਼ਾਂ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਮਾਮਲੇ ’ਚ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ (ਸਮਰਾਲਾ) ਸਮੇਤ 12 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਕੇਂਦਰ ਸੰਚਾਲਕ ਮੁੱਖ ਮੁਲਜ਼ਮ, ਉਸ ਦੇ ਪਿਤਾ ਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇੱਕ ਯੂ-ਟਿਊੁਬਰ ਪੱਤਰਕਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਡੀਐੱਸਪੀ ਨਿਹਾਲ ਸਿੰਘ ਵਾਲਾ ਐਟ ਬੱਧਨੀ ਕਲਾਂ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਬੁੱਟਰ’ਚ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਚ ਮਰੀਜ਼ਾਂ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਮਾਮਲੇ ’ਚ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ (ਸਮਰਾਲਾ) ਸਮੇਤ 12 ਹੋਰ ਮੁਲਜ਼ਮ ਨਾਮਜ਼ਦ ਕਰਨ ਨਾਲ ਮੁਲਜ਼ਮਾਂ ਦੀ ਗਿਣਤੀ 19 ਹੋ ਗਈ ਹੈ। ਇੱਕ ਯੂ-ਟਿਊੁਬਰ ਪੱਤਰਕਾਰ ਦੀ ਭੂਮਿਕਾ ਦੀ ਪੁਲੀਸ ਜਾਂਚ ਕਰ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀਆਂ ਦੋ ਗੱਡੀਆਂ ਵੀ ਪੁਲੀਸ ਨੇ ਕਬਜ਼ੇ ਵਿਚ ਲਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਜੱਸਾ ਵਾਸੀ ਦਰਪਣ ਕਲੋਨੀ ਮੋਰਿੰਡਾ ਨੇ ਪੁਲੀਸ ਨੂੰ ਤਫ਼ਤੀਸ਼ ਦੌਰਾਨ ਬਿਆਨ ਦਰਜ ਕਰਵਾਇਆ ਕਿ 4 ਜੁਲਾਈ ਦੀ ਰਾਤ 9 ਵਜੇ ਸਥਾਨਕ ਏਡੀਸੀ ਹਰਕੀਰਤ ਕੌਰ ਦੀ ਨਿਗਰਾਨੀ ਹੇਠ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਗਰਚਾ ਤੇ ਹੋਰ ਸਿਹਤ ਵਿਭਾਗ ਅਧਿਕਾਰੀਆਂ ਦੀ ਟੀਮ ਵੱਲੋਂ ਕੇਂਦਰ ’ਚ ਛਾਪੇਮਾਰੀ ਕੀਤੀ ਤਾਂ ਉਹ ਤੇ ਹੋਰ ਮਰੀਜ਼ ਨਸ਼ਾ ਛੁਡਾਊ ਕੇਂਦਰ ਦੀ ਕੰਧ ਟੱਪ ਕੇ ਭੱਜ ਗਏ। ਕੇਂਦਰ ਤੋਂ ਥੋੜ੍ਹੀ ਦੂਰ ਖੜ੍ਹੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਸਮਰਾਲਾ ਲਿਜਾ ਕੇ ਬੰਦੀ ਬਣਾ ਲਿਆ ਅਤੇ ਤਸ਼ੱਦਦ ਕੀਤਾ ਅਤੇ ਆਖਿਆ ਕਿ ਜੇਕਰ ਉਨ੍ਹਾਂ ਬਾਹਰ ਜਾ ਕੇ ਕੇਂਦਰ ਬਾਰੇ ਜ਼ੁਬਾਨੀ ਖੋਲ੍ਹਂ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੇਂਦਰ ਸੰਚਾਲਕ ਮੁੱਖ ਮੁਲਜ਼ਮ ਅਜੇ ਕੁਮਾਰ, ਉਸ ਦਾ ਪਿਤਾ ਜੋਗਿੰਦਰ ਸਿੰਘ ਉਰਫ ਭੋਲਾ, ਭਰਾ ਕਰਤਾਰ ਸਿੰਘ ਸਾਰੇ ਵਾਸੀ ਸ਼ਾਮਗੜ੍ਹ (ਸਮਰਾਲਾ) ਤੇ ਮਨਦੀਪ ਸਿੰਘ ਪਿੰਡ ਪਾਂਗਲੀ (ਸਮਰਾਲਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਕੁਮਾਰ ਤੇ ਉਸ ਦੇ ਪਿਤਾ ਜੋਗਿੰਦਰ ਸਿੰਘ ਉਰਫ ਭੋਲਾ ਖ਼ਿਲਾਫ਼ ਨਸ਼ਾ ਤਸਕਰੀ ਤੇ ਸੰਗੀਨ ਅਪਰਾਧ ਤਹਿਤ 8 ਕੇਸ ਮੁਲਜ਼ਮ ਕਰਤਾਰ ਸਿੰਘ ਖ਼ਿਲਾਫ਼ ਸੰਗੀਨ ਅਪਰਾਧ ਦੇ ਤਿੰਨ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਮੁੱਖ ਮੁਲਜ਼ਮ ਅਜੇ ਕੁਮਾਰ ਪਤਨੀ ਮੰਜੂ ਦੇਵੀ, ਪ੍ਰੀਤ ਵਾਸੀ ਪਿੰਡ ਸੇਹ ਨੇੜੇ ਸਮਰਾਲਾ, ਮਾਨਵ,, ਟੈਟੂ,ਰੋਹਿਤ, ਗੱਗੂ , ਲੱਕੀ ਅਤੇ ਵਿਕਾਸ ਸਾਰੇ ਵਾਸੀ ਪੀਰੂ ਮੁਹੱਲਾ ਲੁਧਿਆਣਾ ਅਤੇ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉਕਤ ਗੁਰਪ੍ਰੀਤ ਸਿੰਘ ਉਰਫ ਜੱਸਾ ਵਾਸੀ ਦਰਪਣ ਕਲੋਨੀ ਮੋਰਿੰਡਾ ਨੇ ਬਿਆਨ ਦਰਜ ਕਰਵਾਇਆ ਕਿ ਉਸ ਨੂੰ ਮੁੱਖ ਮੁਲਜ਼ਮ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਵਿੱਚ ਕੰਮ ਦਵਾਉਣ ਦੇ ਬਹਾਨੇ ਲਿਜਾਇਆ ਗਿਆ ਸੀ। ਜਦੋਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਮਰੀਜ਼ਾਂ ਦੀ ਕੁੱਟਮਾਰ ਬਾਰੇ ਪਤਾ ਲੱਗਾ ਤਾਂ ਉਸ ਨੇ ਘਰ ਜਾਣ ਲਈ ਕਿਹਾ ਪਰ ਉਸ ਨੂੰ ਸੈਂਟਰ ਦੇ ਕੈਂਚੀ ਗੇਟ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ।

Advertisement

Advertisement
Author Image

joginder kumar

View all posts

Advertisement
Advertisement
×