ਇੰਦਰ ਦੇਵਤਾ ਦੇ ਰੰਗ: ਬਠਿੰਡਾ ਵਿੱਚ ਇਕ ਪਾਸੇ ਮੀਂਹ ਤੇ ਦੂਜੇ ਪਾਸੇ ਧੁੱਪ
ਮਨੋਜ ਸ਼ਰਮਾ
ਬਠਿੰਡਾ, 17 ਜੁਲਾਈ
ਬਠਿੰਡਾ ਵਿੱਚ ਅੱਜ ਇੰਦਰ ਦੇਵਤਾ ਨੇ ਆਪਣਾ ਵੱਖਰਾ ਹੀ ਰੰਗ ਦਿਖਾਇਆ। ਸ਼ਹਿਰ ਵਿੱਚ ਇੱਕ ਪਾਸੇ ਮੀਂਹ ਪੈਂਦਾ ਰਿਹਾ ਜਦਕਿ ਦੂਜੇ ਪਾਸੇ ਧੁੱਪ ਚਮਕਦੀ ਰਹੀ। ਬਠਿੰਡਾ ਵਾਸੀਆਂ ਦਾ ਕਹਿਣਾ ਕਿ ਅਜਿਹਾ ਰੰਗ ਭਾਦੋਂ ਮਹੀਨੇ ਵਿੱਚ ਅਕਸਰ ਵੇਖਿਆ ਗਿਆ ਹੈ ਪਰ ਸਾਉਣ ਮਹੀਨੇ ਵਿੱਚ ਮੀਂਹ ਦੀ ਝੜੀ ਤਾਂ ਲਗਦੀ ਵੇਖੀ ਗਈ ਹੈ।
ਅੱਜ ਬਠਿੰਡਾ ਦਾ ਬੱਸ ਸਟੈਂਡ ਖੇਤਰ, ਬੀਬੀ ਵਾਲਾ ਰੋਡ, ਅਜੀਤ ਰੋਡ, ਪਾਵਰ ਹਾਊਸ, ਜ਼ਿਲ੍ਹਾ ਪ੍ਰਬੰਧਕੀ ਬਲਾਕ ਵਾਲਾ ਖੇਤਰ ਵਿੱਚ ਭਰਵਾਂ ਮੀਂਹ ਪਿਆ ਜਦੋਂਕਿ ਬਠਿੰਡਾ ਦੇ ਅੱਧੇ ਖੇਤਰ ਮੀਂਹ ਤੋਂ ਸੱਖਣੇ ਹੋਣ ਕਾਰਨ ਲੋਕ ਰੱਬ ਨੂੰ ਕੋਸਦੇ ਰਹੇ। ਪੀਏਯੂ ਦੇ ਖ਼ੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 37.6 ਅਤੇ ਘੱਟ ਤੋਂ ਘੱਟ ਤਾਪਮਾਨ 29.2 ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਵੇਲੇ ਵਾਤਾਵਰਨ ਵਿੱਚ ਨਵੀਂ 69 ਫੀਸਦੀ ਰਹੀ ਜਦਕਿ ਦੁਪਹਿਰ ਵੇਲੇ ਨਮੀ ਦੀ ਮਾਤਰਾ 49 ਪ੍ਰਤੀਸ਼ਤ ਰਹੀ। ਕਾਬਲ-ਏ-ਗੌਰ ਹੈ ਕਿ ਬਠਿੰਡਾ ਖੇਤਰ ਵਿੱਚ ਕਈ ਅਜਿਹੇ ਪਿੰਡ ਹਨ ਜਿੱਥੇ ਹਾਲੇ ਤੱਕ ਬਾਰਿਸ਼ ਨਹੀਂ ਹੋਈ। ਪੇਂਡੂ ਖੇਤਰ ਵਿੱਚ ਝੋਨੇ ਦਾ ਆਖਰੀ ਦੌਰ ਹੋਰ ਕਾਰਨ ਕਿਸਾਨ ਮੀਂਹ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਮੌਸਮ ਵਿਗਿਆਨੀ ਬਲਜਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਹਲਕਾ ਪੱਛਮੀ ਸਿਸਟਮ ਹਲਕੇ ਮੀਂਹ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਦੱਸਿਆ 20 ਜੁਲਾਈ ਤੱਕ ਹਲਕੇ ਮੀਂਹ ਪੈ ਸਕਦਾ ਹੈ ਜਦਕਿ 22 ਤੋਂ 24 ਜੁਲਾਈ ਤੱਕ ਭਰਵਾਂ ਮੀਂਹ ਪੈਣ ਦੀ ਉਮੀਦ ਹੈ।