ਡੇਵ ਸ਼ਰਮਾ ਨੇ ਆਸਟਰੇਲਿਆਈ ਸੈਨੇਟਰ ਵਜੋਂ ਸਹੁੰ ਚੁੱਕੀ
08:05 AM Dec 05, 2023 IST
Advertisement
ਮੈਲਬਰਨ: ਆਸਟਰੇਲੀਆ ਦੀ ਸੰਸਦ ਵਿਚ 2019 ’ਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦੇ ਰੂਪ ’ਚ ਚੁਣੇ ਗਏ ਡੇਵ ਸ਼ਰਮਾ ਨੇ ਨਿਊ ਸਾਊਥ ਵੇਲਜ਼ ਲਬਿਰਲ ਸੈਨੇਟ ਦੀ ਚੋਣ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਸੈਨੇਟਰ ਦੇ ਰੂਪ ਵਿਚ ਸਹੁੰ ਚੁੱਕ ਲਈ। ਸ਼ਰਮਾ ਨੇ ਨਿਊ ਸਾਊਥ ਵੇਲਜ਼ ਦੇ ਸਾਬਕਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ ਹਰਾ ਕੇ ਸਦਨ ਵਿਚ ਵਾਪਸੀ ਕੀਤੀ ਹੈ। ਦੱਸਣਯੋਗ ਹੈ ਕਿ ਐਂਡਰਿਊ ਨੂੰ ਵਿਰੋਧੀ ਧਿਰ ਦੇ ਆਗੂ ਪੀਟਰ ਡੱਟਨ ਦੀ ਹਮਾਇਤ ਪ੍ਰਾਪਤ ਸੀ। ਡੇਵ 2022 ਦੀ ਚੋਣ ਹਾਰਨ ਤੋਂ ਪਹਿਲਾਂ ਵੈਂਟਵਰਥ ਦੀ ਸਿਡਨੀ ਸੀਟ ਦੀ ਨੁਮਾਇੰਦਗੀ ਕਰ ਰਹੇ ਸਨ। -ਪੀਟੀਆਈ
Advertisement
Advertisement
Advertisement