ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਤਰੰਜ, ਬੈਡਮਿੰਟਨ ਮੁਕਾਬਲਿਆਂ ’ਚ ਡੀਏਵੀ ਸਕੂਲ ਅੱਵਲ

07:51 AM Jul 30, 2024 IST
ਜੇਤੂ ਖਿਡਾਰੀਆਂ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਵੇਦਵ੍ਤ ਪਲਾਹ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜੁਲਾਈ
ਸਥਾਨਕ ਡੀਏਵੀ ਪਬਲਿਕ ਸਕੂਲ ਸ਼ਤਰੰਜ, ਬੈਡਮਿੰਟਨ ਅਤੇ ਸਕਿਪਿੰਗ ਰੋਪ ’ਚ ਅੱਵਲ ਰਿਹਾ ਹੈ। ਪ੍ਰਿੰਸੀਪਲ ਵੇਦਵ੍ਤ ਪਲਾਹ ਨੇ ਦੱਸਿਆ ਕਿ ਡੀਏਵੀ ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਡੀਏਵੀ ਨੈਸ਼ਨਲ ਸਪੋਰਟਸ ਦੇ ਕਲਸਟਰ ਲੈਵਲ ’ਚ ਸ਼ਤਰੰਜ ਅੰਡਰ-17 ਮੁੰਡਿਆਂ ‘ਚ ਰੂਸ਼ਲ ਗਰਗ, ਆਸਮਨ ਸਿੰਘ, ਭੱਵਿਆ ਬਾਂਸਲ ਅਤੇ ਅਗਮਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਅੰਡਰ-17 ਕੁੜੀਆਂ ਦੀ ਟੀਮ ’ਚ ਦਿਕਸ਼ੀਤਾ, ਦਿਵਾਨਸ਼ੀ, ਮੰਨਤਪ੍ਰੀਤ ਕੌਰ ਅਤੇ ਜਾਨਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਕਿਪਿੰਗ ਰੋਪ ਅੰਡਰ-14 ’ਚ ਸਿਧਾਰਥ ਜੈਨ ਅਤੇ ਅਰਜੁਨ ਜੈਨ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ’ਚ ਸਮੀਰ ਚਿਰਨਜੀਵ ਅਤੇ ਦੀਕਸ਼ਾਤ ਗੋਇਲ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਆਉਣ ’ਤੇ ਪ੍ਰਿੰਸੀਪਲ ਪਲਾਹ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਟਰਾਫੀ ਦਿੰਦਿਆਂ ਪ੍ਰਿੰਸੀਪਲ ਪਲਾਹ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਵਾਂਗ ਅੱਗੇ ਵਧਣ ਅਤੇ ਵੱਧ ਤੋਂ ਵੱਧ ਖੇਡਾਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਹਰਦੀਪ ਸਿੰਘ ਬਿੰਜਲ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

Advertisement

Advertisement