ਡੀਏਵੀ ਸਕੂਲ ਵਿੱਚ ਸਾਲਾਨਾ ਖੇਡ ਮੁਕਾਬਲੇ ਕਰਵਾਏ
ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਨਵੰਬਰ
ਇੱਥੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸੰਸਥਾਪਕ ਡਾ. ਦਰਸ਼ਨ ਕੌਸ਼ਲ ਦੀ ਯਾਦ ਵਿੱਚ ਸਕੂਲ ’ਚ ਸਾਲਾਨਾ ਸਪੋਰਟਸ ਮੀਟ 2024 ਦੇ ਦੂਜੇ ਦਿਨ ਬੱਚਿਆਂ ਨੇ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ। ਅੱਜ 600 ਮੀਟਰ ਦੌੜ, 400 ਮੀਟਰ ਦੌੜ, 100 ਮੀਟਰ ਦੌੜ ਤੇ ਰਿਲੇਅ ਦੌੜ ਆਦਿ ਦੇ ਮੁਕਾਬਲੇ ਕਰਵਾਏ ਗਏ। ਲੜਕੀਆਂ ਦੀ ਹੋਈ 100 ਮੀਟਰ ਦੌੜ ’ਚੋਂ ਨਾਮਿਕਾ ਤੇ ਸੁਹਾਨੀ ਨੇ ਪਹਿਲਾ, ਸ਼ਵੀ ਤੇ ਤਨੀਸ਼ਾ ਨੇ ਦੂਜਾ ਅਤੇ ਪ੍ਰਭਦੀਪ ਕੌਰ ਤੇ ਨਿਮਰਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਲੜਕਿਆਂ ਦੀ 100 ਮੀਟਰ ਦੌੜ ’ਚ ਸਮਰਵੀਰ ਸਿੰਘ ਤੇ ਆਰੁਸ਼ ਜਿੰਦਲ ਨੇ ਪਹਿਲਾ, ਦਿਵਰਾਜ ਤੇ ਇਰਫਾਨ ਨੇ ਦੂਸਰਾ ਅਤੇ ਕਰਨਵੀਰ ਤੇ ਹੈਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਦੇ ਡਿਸਕਸ ਥ੍ਰੋਅ (ਲੜਕਿਆਂ) ਦੇ ਹੋਏ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਲੜਕਿਆਂ ਦੇ ਅੰਡਰ-17 ਡਿਸਕਸ ਥ੍ਰੋਅ ’ਚੋਂ ਆਰੀਫ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਵਿੱਚ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਪ੍ਰਧਾਨ ਸੁਖਵੀਰ ਕੌਰ ਨੇ ਕਿਹਾ ਕਿ ਖੇਡਾਂ ਨੂੰ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਰੱਖਦੀਆਂ ਹਨ।