For the best experience, open
https://m.punjabitribuneonline.com
on your mobile browser.
Advertisement

ਜ਼ੋਨ ਪੱਧਰੀ ਖੇਡਾਂ ’ਚ ਦਸਮੇਸ਼ ਸਕੂਲ ਦੀ ਝੰਡੀ

09:45 AM Aug 20, 2024 IST
ਜ਼ੋਨ ਪੱਧਰੀ ਖੇਡਾਂ ’ਚ ਦਸਮੇਸ਼ ਸਕੂਲ ਦੀ ਝੰਡੀ
ਤਗ਼ਮੇ ਜਿੱਤਣ ਵਾਲੇ ਖਿਡਾਰੀ ਪ੍ਰਿੰਸੀਪਲ ਭੁੁਪਿੰਦਰ ਸਿੰਘ ਸੰਧੂ ਤੇ ਕੋਚਾਂ ਨਾਲ।
Advertisement

ਸਰਦੂਲਗੜ੍ਹ:

ਜ਼ੋਨ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਸਰਦੂਲਗੜ੍ਹ ਦੇ ਮੁਕਾਬਲਿਆਂ ’ਚ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ 500 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਡ ਵਰਗਾਂ ਸਕੂਲ ਦੇ ਵਿਦਿਆਰਥੀਆਂ ਨੇ 143 ਸੋਨ ਤਗਮੇ, 34 ਚਾਂਦੀ ਦੇ ਤਗਮੇ ਜਿੱਤੇ ਤੇ ਸਕੂਲ ਜ਼ੋਨ ਚੈਂਪੀਅਨ ਬਣਿਆ। ਸਕੂਲ ਦੇ ਪ੍ਰਿੰਸੀਪਲ ਭੁੁਪਿੰਦਰ ਸਿੰਘ ਸੰਧੂ, ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ, ਡਾਇਰੈਕਟਰ ਦਿਲਮੋਹਿਤ ਸੰਧੂ ਅਤੇ ਵਾਈਸ ਪ੍ਰਿੰਸੀਪਲ ਮਨਦੀਪ ਬਾਵਾ ਨੇ ਖਿਡਾਰੀਆਂ ਅਤੇ ਅਲੱਗ-ਅਲੱਗ ਖੇਡਾਂ ਦੇ ਕੋਚ ਮਨਦੀਪ ਸਿੰਘ, ਮਨਜੀਤ ਸਿੰਘ ਮੰਨਾ, ਤਰਲੋਚਨ ਸਿੰਘ, ਗੁਰਸੇਵਕ ਸਿੰਘ, ਸੰਦੀਪ ਕੁਮਾਰ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਹਰਜਿੰਦਰ ਕੌਰ, ਮਨਜੀਤ ਕੌਰ, ਇਕਬਾਲ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਅਤੇ ਜਸਵੀਰ ਕੌਰ ਨੂੰ ਵਧਾਈਆਂ ਦਿੱਤੀਆਂ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement