For the best experience, open
https://m.punjabitribuneonline.com
on your mobile browser.
Advertisement

ਦਰਸ਼ਨ ਰਤਨ ਟਾਂਕ ਖੱਤਰੀ ਸਭਾ ਦੇ ਪ੍ਰਧਾਨ ਚੁਣੇ

07:38 AM May 06, 2024 IST
ਦਰਸ਼ਨ ਰਤਨ ਟਾਂਕ ਖੱਤਰੀ ਸਭਾ ਦੇ ਪ੍ਰਧਾਨ ਚੁਣੇ
Advertisement

ਕਾਲਾਂਵਾਲੀ (ਪੱਤਰ ਪ੍ਰੇਰਕ): ਭਗਤ ਨਾਮਦੇਵ ਟਾਂਕ ਖੱਤਰੀ ਸਭਾ ਕਾਲਾਂਵਾਲੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਭਗਤ ਨਾਮਦੇਵ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਮੀਟਿੰਗ ਦੇ ਸਕੱਤਰ ਬੂਟਾ ਸਿੰਘ ਅਗਰੋਹੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਸਾਲ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲੇਖਾ-ਜੋਖਾ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਡਾ. ਦਰਸ਼ਨ ਸਿੰਘ ਰਤਨ ਨੂੰ ਪ੍ਰਧਾਨ, ਰਜਿੰਦਰ ਸਿੰਘ ਰਾਜੂ ਨੂੰ ਕਾਰਜਕਾਰੀ ਪ੍ਰਧਾਨ, ਬੂਟਾ ਸਿੰਘ ਅਗਰੋਹੀਆ ਨੂੰ ਸਕੱਤਰ, ਅਮਰੀਕ ਸਿੰਘ ਰਿੰਕਾ ਨੂੰ ਸਹਿ-ਸਕੱਤਰ ਅਤੇ ਦਲਜੀਤ ਸਿੰਘ ਰਤਨ ਨੂੰ ਖਜ਼ਾਨਚੀ ਚੁਣਿਆ ਗਿਆ।

Advertisement

Advertisement
Author Image

Advertisement
Advertisement
×