For the best experience, open
https://m.punjabitribuneonline.com
on your mobile browser.
Advertisement

ਐਮਰਜੈਂਸੀ ਦੇ ਕਾਲੇ ਦਿਨ ਕਦੇ ਭੁਲਾਏ ਨਹੀਂ ਜਾ ਸਕਦੇ: ਮੋਦੀ

09:09 PM Jun 29, 2023 IST
ਐਮਰਜੈਂਸੀ ਦੇ ਕਾਲੇ ਦਿਨ ਕਦੇ ਭੁਲਾਏ ਨਹੀਂ ਜਾ ਸਕਦੇ  ਮੋਦੀ
Advertisement

ਨਵੀਂ ਦਿੱਲੀ, 25 ਜੂਨ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਕਿਹਾ ਕਿ ਐਮਰਜੈਂਸੀ ਦੇ ਕਾਲੇ ਦਿਨ ਭਾਰਤ ਦੇ ਇਤਿਹਾਸ ‘ਚ ਕਦੀ ਵੀ ਭੁਲਾਏ ਨਾ ਸਕਣ ਵਾਲੇ ਦਿਨ ਹਨ। ਉਨ੍ਹਾਂ ਟਵੀਟ ਕੀਤਾ, ‘ਮੈਂ ਉਨ੍ਹਾਂ ਸਾਰੇ ਬਹਾਦਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਕਿ ਜਿਨ੍ਹਾਂ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਸਾਡੀ ਜਮਹੂਰੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਐਮਰਜੈਂਸੀ ਦੇ ਕਾਲੇ ਦਿਨ ਸਾਡੇ ਇਤਿਹਾਸ ਦਾ ਉਹ ਹਿੱਸਾ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਸਾਡੀਆਂ ਸੰਵਿਧਾਨਕ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਸੀ।’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਲਾਈ ਗਈ ਐਮਰਜੈਂਸੀ ਕਾਂਗਰਸ ਦੀ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਤੀਕ ਤੇ ਕਦੀ ਵੀ ਨਾ ਧੋਤਾ ਜਾਣ ਵਾਲਾ ਦਾਗ ਹੈ। ਉਨ੍ਹਾਂ ਟਵੀਟ ਕੀਤਾ, ‘ਅੱਜ ਦੇ ਹੀ ਦਿਨ 1975 ‘ਚ ਇੱਕ ਪਰਿਵਾਰ ਨੇ ਆਪਣੇ ਹੱਥੋਂ ਸੱਤਾ ਖੁੱਸਣ ਦੇ ਡਰੋਂ ਲੋਕਾਂ ਦੇ ਹੱਕ ਖੋਹ ਕੇ ਤੇ ਲੋਕਤੰਤਰ ਦੀ ਹੱਤਿਆ ਕਰਕੇ ਐਮਰਜੈਂਸੀ ਲਾਈ ਸੀ। ਉਸ ਔਖੇ ਸਮੇਂ ਕਈ ਜ਼ੁਲਮ ਸਹਿ ਕੇ ਲੋਕਤੰਤਰ ਦੀ ਬਹਾਲੀ ਲਈ ਲੱਖਾਂ ਲੋਕਾਂ ਨੇ ਸੰਘਰਸ਼ ਕੀਤਾ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਐਮਰਜੈਂਸੀ ਦੇ ਦਿਨ ਉਨ੍ਹਾਂ ਦੀ ਪੀੜ੍ਹੀ ਲਈ ਫ਼ੈਸਲਾਕੁਨ ਰਾਜਨੀਤੀ ਦਾ ਤਜਰਬਾ ਤੇ ਜ਼ਿੰਦਗੀ ਭਰ ਦਾ ਸਬਕ ਸੀ। ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਨੇ ਟਵੀਟ ਕੀਤਾ, ‘ਮੀਡੀਆ ਨੇ ਐਮਰਜੈਂਸੀ ਤਹਿਤ ਪ੍ਰਗਟਾਵੇ ਤੇ ਪ੍ਰੈੱਸ ਦੀ ਆਜ਼ਾਦੀ ‘ਤੇ ਰੋਕ ਲਾਉਣ ਦਾ ਵਿਰੋਧ ਕੀਤਾ। ਕਾਂਗਰਸ ਨੇ ਮੀਡੀਆ ਦਾ ਮੂੰਹ ਬੰਦ ਕਰ ਦਿੱਤਾ ਤੇ ਪੂਰੀ ਵਿਰੋਧੀ ਧਿਰ ਨੂੰ ਜੇਲ੍ਹ ‘ਚ ਸੁੱਟ ਦਿੱਤਾ ਅਤੇ ਸੰਵਿਧਾਨ ‘ਚ ਇੱਕਪਾਸੜ ਸੋਧ ਕੀਤੀ।’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤ ‘ਚ ਜਮਹੂਰੀਅਤ ਸਿਰਫ਼ ਉਨ੍ਹਾਂ ਲੋਕਾਂ ਦੀ ਬਦੌਲਤ ਜ਼ਿੰਦਾ ਹੈ ਜਿਨ੍ਹਾਂ ਨੇ ਐਮਰਜੈਂਸੀ ਖ਼ਿਲਾਫ਼ ਲੜਾਈ ਲੜੀ, ਜੇਲ੍ਹਾਂ ‘ਚ ਗਏ ਤੇ ਤਸੀਹੇ ਝੱਲੇ।

ਇਸੇ ਤਰ੍ਹਾਂ ਭਾਜਪਾ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀਆਂ ਅਨੁਰਾਗ ਠਾਕੁਰ, ਕਿਰਨ ਰਿਜਿਜੂ, ਸਮ੍ਰਿਤੀ ਇਰਾਨੀ, ਪ੍ਰਹਿਲਾਦ ਜੋਸ਼ੀ, ਨਿਤਿਨ ਗਡਕਰੀ ਤੇ ਅਰਜੁਨ ਰਾਮ ਮੇਘਵਾਲ ਨੇ ਵੀ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦੇ ਕਾਲੇ ਦਿਨ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ 25 ਜੂਨ 1975 ਨੂੰ ਦੇਸ਼ ‘ਚ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਸਮੇਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ। 21 ਮਾਰਚ 1977 ਨੂੰ ਐਮਰਜੈਂਸੀ ਹਟਾ ਲਈ ਗਈ ਸੀ। -ਪੀਟੀਆਈ

Advertisement
Tags :
Advertisement
Advertisement
×