ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਏਪੀ ਖਾਦ ਦੇ ਸਟਾਕ ਦੀ ਜਾਂਚ

05:33 AM Nov 18, 2024 IST

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 17 ਨਵੰਬਰ
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਮਿਸ ਸ਼ੀਨਾਜ ਮਿੱਤਲ ਵੱਲੋਂ ਸਹਿਕਾਰਤਾ ਵਿਭਾਗ ਦੀ ਟੀਮ ਨਾਲ ਬਲਾਕ ਸਰਹਿੰਦ ਦੀ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਖਾਦ ਦੇ ਸਟਾਕ ਦੀ ਜਾਂਚ ਕੀਤੀ ਗਈ। ਉਨ੍ਹਾਂ ਹੁਕਮ ਦਿੱਤੇ ਕਿ ਸਭਾਵਾਂ ਵੱਲੋਂ ਖਾਦ ਸਟਾਕ ਖ਼ਾਸ ਕਰ ਕੇ ਡੀਏਪੀ ਸਭਾਵਾਂ ਵਿੱਚ ਰੱਖਣ ਦੀ ਥਾਂ ਤੁਰੰਤ ਕਿਸਾਨ ਮੈਂਬਰਾਂ ਨੂੰ ਸਹੀ ਅਨੁਪਾਤ ਵਿੱਚ ਬਿਨਾਂ ਦੇਰੀ ਦੇ ਵੰਡਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਡੀਏਪੀ ਨੂੰ ਵੰਡਣ ਵਿੱਚ ਕੁਤਾਹੀ ਵਰਤੀ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੰਗਤਪੁਰਾ ਖੇਤੀਬਾੜੀ ਸਹਿਕਾਰੀ ਸਭਾ ਵਿੱਚ ਜਾਂਚ ਦੌਰਾਨ ਖਾਦ ਸਟਾਕ, ਸੀਆਰਐੱਮ ਮਸ਼ੀਨਰੀ ਅਤੇ ਸਭਾ ਦਾ ਹੋਰ ਕੰਮ ਕਾਰ ਵੀ ਚੈੱਕ ਕੀਤਾ। ਇਸ ਮੌਕੇ ਹਲਕਾ ਇੰਸਪੈਕਟਰ ਮਨੀ ਵਰਮਾ, ਸਭਾ ਸਕੱਤਰ ਗੁਰਮੀਤ ਸਿੰਘ, ਸੇਲਜ਼ਮੈਨ ਅਮਿਤ ਕੁਮਾਰ ਆਦਿ ਮੌਜੂਦ ਸਨ।

Advertisement

Advertisement