ਮੀਂਹ ਕਾਰਨ ਝੋਨੇ ਤੇ ਹੋਰ ਫ਼ਸਲਾਂ ਦਾ ਨੁਕਸਾਨ
10:34 AM Oct 19, 2023 IST
ਪੱਤਰ ਪ੍ਰੇਰਕ
ਜਲੰਧਰ, 18 ਅਕਤੂਬਰ
ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਕਾਰਨ ਜਿੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਖੇਤਾਂ, ਘਰਾਂ ਅਤੇ ਮੰਡੀਆਂ ਵਿੱਚ ਖ਼ਰਾਬ ਹੋ ਰਹੀ ਹੈ, ਉੱਥੇ ਹੀ ਕਿਸਾਨਾਂ ਨੇ ਖੇਤਾਂ ਵਿੱਚ ਆਲੂ ਅਤੇ ਮਟਰਾਂ ਦੀ ਨਵੀਂ ਫ਼ਸਲ ਬੀਜਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਪਰ ਅਚਨਚੇਤ ਹੋਈ ਬਰਸਾਤ ਨੇ ਕਿਸਾਨਾਂ ਵੱਲੋਂ ਬੀਜੀਆਂ ਫ਼ਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਰਹੀਮਪੁਰ ਦੇ ਵਿਸ਼ਵਾ ਮਿੱਤਰ ਨੇ ਦੱਸਿਆ ਕਿ ਇਸ ਬਾਰ ਉਸ ਨੇ ਆਪਣੇ ਖੇਤਾਂ ਵਿਚ ਆਲੂ ਦੀ ਫ਼ਸਲ ਬੀਜੀ ਸੀ ਪਰ ਮੀਂਹ ਕਾਰਨ ਉਸ ਦੀ ਸਾਰੀ ਫ਼ਸਲ ਖ਼ਰਾਬ ਹੋ ਗਈ ਤੇ ਉਸ ਨੂੰ ਦੁਆਰਾ ਫਿਰ ਆਲੂ ਬੀਜਣੇ ਪੈਣਗੇ। ਇਸੇ ਤਰ੍ਹਾਂ ਜਗਨਪੁਰ ਦੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਾਫ਼ ਮੌਸਮ ਦੇਖ ਕੇ ਮਟਰ ਬੀਜੇ ਸਨ ਪਰ ਮੀਂਹ ਕਾਰਨ ਨੁਕਸਾਨੇ ਗਏ ਹਨ, ਸਾਰਾ ਬੀਜ ਮਿੱਟੀ ਤੋਂ ਬਾਹਰ ਆ ਗਿਆ ਹੈ।
Advertisement
Advertisement