ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੰਧਰ ਹਲਕੇ ਵਿੱਚ ਦਲਿਤ ਵੋਟਰ ਨਿਭਾਉਣਗੇ ਅਹਿਮ ਭੂਮਿਕਾ

10:48 AM May 19, 2024 IST
ਜਲੰਧਰ

ਸਰਬਜੀਤ ਗਿੱਲ
ਫਿਲੌਰ, 18 ਮਈ
ਜਲੰਧਰ ਲੋਕ ਸਭਾ ਚੋਣਾਂ ’ਚ ਦਲਿਤ ਵੋਟਰਾਂ ਦਾ ਫ਼ੈਸਲਾਕੁਨ ਰੋਲ ਹੋਵੇਗਾ। ਇਹ ਵੋਟਰ ਆਮ ਤੌਰ ’ਤੇ ਬਹੁਜਨ ਸਮਾਜ ਪਾਰਟੀ ਦਾ ਵੋਟਰ ਗਿਣਿਆ ਜਾਂਦਾ ਹੈ। ਬਸਪਾ ਨੂੰ ਵੱਧ ਜਾਂ ਘੱਟ ਵੋਟਾਂ ਪੈਣ ਨਾਲ ਕਿਸੇ ਹੋਰ ਦੇ ਨਤੀਜੇ ਪ੍ਰਭਾਵਿਤ ਜ਼ਰੂਰ ਹੁੰਦੇ ਆਏ ਹਨ। ਸਾਲ 2009 ਬਸਪਾ 93,592 ਵੋਟਾਂ ਲੈ ਕੇ ਜਾਣ ’ਚ ਕਾਮਯਾਬ ਹੁੰਦੀ ਹੈ। ਸਾਲ 2014 ’ਚ ਬਸਪਾ ਦੀ ਵੋਟ ਘੱਟ ਕੇ 46,914 ਰਹਿ ਗਈ। ਉਸ ਸਾਲ ਅਕਾਲੀ ਦਲ ਵਲੋਂ ਚੋਣ ਮੈਦਾਨ ’ਚ ਨਿੱਤਰੇ ਪਵਨ ਕੁਮਾਰ ਟੀਨੂ ਬਸਪਾ ’ਚੋਂ ਗਏ ਸਨ। ਟੀਨੂ ਦੀ ਸੰਭਾਵੀ ਜਿੱਤ ਨੂੰ ਰੋਕਣ ਲਈ ਬਸਪਾ ਦੀ ਵੋਟ ਜ਼ਿਆਦਾਤਰ ਕਾਂਗਰਸ ਵੱਲ ਤਬਦੀਲ ਹੋ ਗਈ। ਸਾਲ 2019 ’ਚ ਜਿੱਤ ਦੀ ਆਸ ਬਣਨ ਕਾਰਨ ਬਸਪਾ (ਪੀਡੀਏ) ਨੂੰ 204783 ਵੋਟ ਮਿਲੇ। ਬਸਪਾ ਵਰਕਰ ਜਦੋਂ ‘ਸਬਕ’ ਸਿਖਾਉਣ ਤੁਰੇ ਤਾਂ ਆਪਣੀਆਂ ਵੋਟਾਂ ਘੱਟ ਗਈਆਂ। ਬਸਪਾ ਨੂੰ ਬੱਝਵੀਂ ਵੋਟ ਉਸ ਵੇਲੇ ਹੀ ਮਿਲਦੀ ਹੈ, ਜਦੋਂ ਲੱਗੇ ਕਿ ਉਨ੍ਹਾਂ ਦਾ ਉਮੀਦਵਾਰ ਜਿੱਤ ਦੇ ਕਿਨਾਰੇ ’ਤੇ ਬੈਠਾ ਹੈ। ਜੇ ਇਸ ਵਾਰ ਬਸਪਾ ਮੁਖੀ ਮਾਇਆਵਤੀ ਸਮੇਤ ਵੱਡੇ ਆਗੂ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਹਨ ਤਾਂ ਵੋਟ ਪੈ ਜਾਏਗੀ ਨਹੀਂ ਤਾਂ ਵੋਟ ਖਿਲਰਨ ਦੀ ਫਿਰ ਤੋਂ ਵਧੇਰੇ ਸੰਭਾਵਨਾ ਹੈ। ਖਿਲਰਨ ਦੀ ਸਥਿਤੀ ’ਚ ਭਾਜਪਾ ਨੂੰ ਇਸ ਦਾ ਫਾਇਦਾ ਘੱਟ ਹੋਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਇਹ ਵੋਟ ਕਿਸੇ ਵੇਲੇ ਵੀ ਕਿਸੇ ਹੋਰ ਦੇ ਨਤੀਜੇ ਪ੍ਰਭਾਵਿਤ ਕਰਨ ਦੀ ਸਮਰੱਥਾ ਜ਼ਰੂਰ ਰੱਖਦੀ ਹੈ।

Advertisement

Advertisement
Advertisement