ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ’ਚ ਫ਼ਿਰਕੂ ਹਿੰਸਾ ਕਾਰਨ 5 ਮੌਤਾਂ, ਨੂਹ ’ਚ ਕਰਫਿਊ, ਕੇਂਦਰ ਤੋਂ ਆਰਏਐੱਫ ਦੀਆਂ 20 ਕੰਪਨੀਆਂ ਮੰਗੀਆਂ, ਗੁਰੂਗ੍ਰਾਮ ’ਚ ਵੀ ਹਿੰਸਾ ਫ਼ੈਲੀ

11:12 AM Aug 01, 2023 IST

ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀ
ਗੁਰੂਗ੍ਰਾਮ/ਚੰਡੀਗੜ੍ਹ, 1 ਅਗਸਤ
ਹਰਿਆਣਾ ਦੇ ਨੂਹ ਤੇ ਗੁਰੂਗ੍ਰਾਮ ਵਿੱਚ ਫਿਰਕੂ ਹਿੰਸਾ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸੋਮਵਾਰ ਰਾਤ ਨੂੰ ਨੂਹ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ। ਨੂਹ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਆਈਪੀਐੱਸ ਅਧਿਕਾਰੀਆਂ ਨੂੰ ਨੂਹ ਦੇ ਸਾਰੇ ਅੱਠ ਥਾਣਿਆਂ ਦਾ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਪੁਲੀਸ ਖੇਦਲਾ ਪਿੰਡ ਵਿੱਚ ਛਾਪੇਮਾਰੀ ਕਰ ਰਹੀ ਹੈ ਤੇ ਪਿੰਡ ਵਾਸੀ ਗ੍ਰਿਫਤਾਰੀਆਂ ਤੋਂ ਬਚਣ ਲਈ ਨੇੜਲੇ ਪਹਾੜਾਂ ਵੱਲ ਭੱਜ ਗਏ ਹਨ। ਇਸ ਦੌਰਾਨ ਨੂਹ ਦਾ ਸੇਕ ਗੁਰੂਗ੍ਰਾਮ ਤੱਕ ਪੁੱਜ ਗਿਆ ਹੈ ਤੇ ਸੈਕਟਰ 57 ਵਿੱਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ। ਭੀੜ ਨੇ ਗੋਲੀ ਚਲਾ ਕੇ 26 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਭੀੜ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਕ ਸੀਨੀਅਰ ਅਧਿਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸਾਦ ਵਜੋਂ ਹੋਈ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 20 ਕੰਪਨੀਆਂ ਹਫ਼ਤੇ ਲਈ ਮੰਗੀਆਂ ਹਨ। ਸੋਹਨਾ, ਮਾਨੇਸਰ ਅਤੇ ਪਟੌਦੀ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਪੁਲੀਸ ਨੇ ਨੂਹ ਹਿੰਸਾ ’ਚ ਮਾਰੇ ਗਏ ਦੋ ਹੋਮ ਗਾਰਡਾਂ ਦੇ ਪਰਵਿਾਰਾਂ ਲਈ 57-57 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ।

Advertisement

Advertisement