ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਰੱਤਾਖੇੜਾ ਵਿੱਚ ਸੱਭਿਆਚਾਰਕ ਮੇਲਾ

10:55 AM Jun 09, 2024 IST
ਮੇਲੇ ਵਿੱਚ ਅਸ਼ੋਕ ਮਸਤੀ ਦਾ ਸਨਮਾਨ ਕਰਦੇ ਹੋਏ ਕਮੇਟੀ ਦੇ ਮੈਂਬਰ। -ਫੋਟੋ: ਭਾਰਦਵਾਜ

ਲਹਿਰਾਗਾਗਾ: ਪਿੰਡ ਰੱਤਾਖੇੜਾ ਵਿੱਚ ਪੀਰ ਦੀ ਦਰਗਾਹ ’ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੌਕੇ ਲੋਕ ਕਲਾ ਮੰਚ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਨੂੰ ਮੇਲਾ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗਾਇਕ ਕਿਰਨਪਾਲ ਗਾਗਾ, ਵਿਸ਼ਵਜੀਤ ਸਿੰਘ ਗਾਗਾ, ਗਾਇਕ ਜੋਗਾ ਡਸਕਾ, ਜਗਦੀਸ਼ ਡਸਕਾ ਤੇ ਕੁਲਦੀਪ ਚੋਬਰ ਆਦਿ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਮੇਲੇ ਵਿੱਚ ਮੰਚ ਦਾ ਸੰਚਾਲਨ ਗੁਰਮੀਤ ਲਹਿਰਾਗਾਗਾ ਨੇ ਕੀਤਾ। ਇਸ ਮੌਕੇ ਗੀਤਕਾਰ ਕਾਲਾ ਅਲੀਸ਼ੇਰ ਸ਼ਰਮਾ ਅਤੇ ਦਰਗਾਹ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement