For the best experience, open
https://m.punjabitribuneonline.com
on your mobile browser.
Advertisement

ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਸੱਭਿਆਚਾਰਕ ਮੇਲਾ

10:22 AM Mar 27, 2024 IST
ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਸੱਭਿਆਚਾਰਕ ਮੇਲਾ
ਸਵਿੰਦਰ ਭਾਗੋਵਾਲੀਆ ਦਾ ਸਨਮਾਨ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਤੇ ਮੇਲੇ ਦੇ ਪ੍ਰਬੰਧਕ।
Advertisement

ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 26 ਮਾਰਚ
ਮਰਹੂਮ ਲੋਕ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਦੀ ਯਾਦ ਵਿੱਚ ਦੂਜਾ ਸੱਭਿਆਚਾਰਕ ਯਾਦਗਾਰੀ ਮੇਲਾ ਪਿੰਡ ਉੱਦੋਵਾਲ਼ੀ ਕਲਾਂ, ਉੱਦੋਵਾਲ਼ੀ ਖੁਰਦ ਵਾਸੀਆਂ ਅਤੇ ਗੁਰਦਾਸਪੁਰੀ ਦੇ ਪਰਿਵਾਰ ਵੱਲੋਂ ਉੱਦੋਵਾਲੀ ਖੁਰਦ ਵਿੱਚ ਕਰਵਾਇਆ ਗਿਆ। ਮੇਲੇ ਦੇ ਪ੍ਰਬੰਧ ਤੇਜ ਬਿਕਰਮ ਸਿੰਘ ਰੰਧਾਵਾ, ਬਲਕਾਰ ਸਿੰਘ, ਡਾ. ਬਲਵਿੰਦਰ ਸਿੰਘ, ਗੁਰਮੀਤ ਸਿੰਘ ਬਾਜਵਾ, ਗੁਲਜਾਰ ਸਿੰਘ ਬਸੰਤਕੋਟ, ਸੁਖਦੇਵ ਸਿੰਘ, ਪ੍ਰੋ. ਸੁਖਵੰਤ ਸਿੰਘ ਗਿੱਲ, ਬਲਦੇਵ ਸਿੰਘ ਰੰਧਾਵਾ, ਬੂਟਾ ਰਾਮ ਆਜ਼ਾਦ, ਹਰਪਾਲ ਸਿੰਘ ਆਦਿ ਨੇ ਕੀਤੇ।
ਇਸ ਮੇਲੇ ਵਿੱਚ ਗਾਇਕਾਂ ਔਜਲਾ ਬ੍ਰਦਰਜ਼, ਅਮਰੀਕ ਸਿੰਘ ਗਾਜ਼ੀਨੰਗਲ, ਸਵਿੰਦਰ ਸਿੰਘ ਭਾਗੋਵਾਲੀਆ, ਨਿਰਮਲ ਸਿੰਘ ਨਿੰਮਾ ਬੋਬਾਂਵਾਲਾ, ਬਲਦੇਵ ਸਿੰਘ ਰੰਧਾਵਾ, ਰਾਜਵਿੰਦਰ ਤੇੜਾ ਤੇ ਅਮਰਜੀਤ ਸਿੰਘ ਰਿਖੀਆ ਸਣੇ ਹੋਰਾਂ ਨੇ ਚੇਤਨਾ ਵਾਲ਼ੀ ਇਨਕਲਾਬੀ ਗਾਇਕੀ ਦੇ ਅਲੰਬਰਦਾਰ ਅਮਰਜੀਤ ਸਿੰਘ ਗੁਰਦਾਸਪੁਰੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਪਰਿਵਾਰਕ ਮੈਂਬਰ ਸ਼ਾਮਲ ਹੁੰਦਿਆਂ ਕਿਹਾ ਕਿ ਅਮਰਜੀਤ ਸਿੰਘ ਗੁਰਦਾਸਪੁਰੀ ਇੱਕ ਯੁੱਗਪੁਰਸ਼ ਹਨ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਾਡੇ ਆਪਣੇ ਸਨ। ਗੁਰਮੀਤ ਸਿੰਘ ਬਾਜਵਾ ਨੇ ਕਿਹਾ ਅਮਰਜੀਤ ਗੁਰਦਾਸਪੁਰੀ ਉੱਚ ਦੁਮਾਲੜੀ ਸ਼ਖ਼ਸੀਅਤ ਦੇ ਮਾਲਕ ਸਨ। ਇਸ ਮੇਲੇ ਵਿੱਚ ਸਾਫ਼-ਸੁਥਰੀ ਗੀਤਕਾਰੀ ਤੇ ਗਾਇਕੀ ਨੂੰ ਸਮਰਪਿਤ ਸਵਿੰਦਰ ਸਿੰਘ ਭਾਗੋਵਾਲੀਆ ਨੂੰ ਅਮਰਜੀਤ ਗੁਰਦਾਸਪੁਰੀ ਯਾਦਗਾਰੀ ਐਵਾਰਡ ਨਾਲ਼ ਸਨਮਾਨਿਆ ਗਿਆ।
ਇਸ ਮੇਲੇ ਵਿੱਚ ਗੁਰਦਾਸਪੁਰੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਿਸ਼ਾਨ ਸਿੰਘ ਔਜਲਾ, ਹਰਜੀਤ ਸਿੰਘ ਕਾਹਲੋਂ, ਕਰਨੈਲ ਸਿੰਘ, ਹਰਜਿੰਦਰ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ ਕੋਟ ਮੀਆਂ ਸਾਹਿਬ, ਬਲਦੇਵ ਸਿੰਘ, ਸਰੂਪ ਸਿੰਘ, ਦਵਿੰਦਰ ਸਿੰਘ ਕਾਲਾ ਅਫਗਾਨਾ, ਸੁਖਜੀਤ ਸਿੰਘ, ਰਜਿੰਦਰ ਸਿੰਘ ਰਾਜ ਕਲਾਨੌਰ, ਸੁਰਿੰਦਰ ਸਿੰਘ ਪੱਡਾ, ਗੀਤਕਾਰ ਸਰਵਣ ਸਿੰਘ ਮੱਲਿਆਂਵਾਲ, ਅਰਜਿੰਦਰ ਕੌਰ, ਰੁਪਿੰਦਰ ਕੌਰ ਸੰਧੂ, ਸਵਿੰਦਰ ਸਿੰਘ ਭੰਮਰਾ, ਮਹਿੰਦਰ ਪਾਲ ਮਾਹੀ, ਜੋਗਿੰਦਰ ਸਿੰਘ, ਸੁਮਨ ਸਵੰਤ ਸਿੰਘ ਰੰਧਾਵਾ, ਪੁਸ਼ਪਿੰਦਰ ਸਿੰਘ, ਸਤਨਾਮ ਸਿੰਘ ਰੱਬ, ਗੁਰਵਿੰਦਰ ਸਿੰਘ ਖੁਸ਼ੀਪੁਰ, ਨਵਤੇਜ ਸਿੰਘ ਰੰਧਾਵਾ, ਹਰਵੰਤ ਸਿੰਘ, ਹਰਭਜਨ ਸਿੰਘ, ਕੈਪਟਨ ਬਲਵਿੰਦਰ ਸਿੰਘ, ਕੈਪਟਨ ਜਸਵੰਤ ਸਿੰਘ, ਬਲਵਿੰਦਰ ਕੌਰ ਕਾਲਾ ਅਫਗਾਨਾ ਹਾਜ਼ਰ ਸਨ। ਸਮਾਗਮ ਨੂੰ ਤਰਤੀਬ ਗੁਰਮੀਤ ਸਿੰਘ ਬਾਜਵਾ ਨੇ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×