ਰਾੜਾ ਸਾਹਿਬ ਸਕੂਲ ’ਚ ਸੱਭਿਆਚਾਰਕ ਸਮਾਗਮ
ਪੱਤਰ ਪ੍ਰੇਰਕ
ਪਾਇਲ, 24 ਨਵੰਬਰ
ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿੱਚ ਅੱਜ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਥੀਮ ‘ਮਨੁੱਖਤਾ ਵਿੱਚ ਸਦਭਾਵਨਾ’ ਰੱਖਿਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਰਾੜਾ ਸਾਹਿਬ ਹਸਪਤਾਲ ਦੇ ਚੀਫ਼ ਓਪਰੇਟਿੰਗ ਅਫ਼ਸਰ ਡਾ. ਹਰਪ੍ਰੀਤ ਸਿੰਘ ਗਿੱਲ ਸਨ। ਉਨ੍ਹਾਂ ਨਾਲ ਹੀ ਕਰਮਸਰ ਰਾੜਾ ਸਾਹਿਬ ਟਰੱਸਟ ਦੇ ਮੈਂਬਰ ਸਾਹਿਬਾਨ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਮਲਕੀਤ ਸਿੰਘ ਪਨੇਸਰ, ਸਰਪੰਚ ਗੁਰਨਾਮ ਸਿੰਘ ਅੜੈਚਾਂ, ਐਡਵੋਕੇਟ ਭਵਪ੍ਰੀਤ ਸਿੰਘ ਮੁੰਡੀ ਤੇ ਮਾ. ਪਰਮਿੰਦਰਜੀਤ ਸਿੰਘ ਵੀ ਮੌਜੂਦ ਸਨ। ਬੱਚਿਆਂ ਨੇ ਸ਼ਬਦ ਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਸਮ੍ਹਾਂ ਰੋਸ਼ਨ ਕਰਨ ਦੀ ਰਸਮ ਡਾ. ਹਰਪ੍ਰੀਤ ਸਿੰਘ ਗਿੱਲ ਨੇ ਅਦਾ ਕੀਤੀ। ਪਾਣੀ ਤੇ ਕੁਦਰਤੀ ਸੋਮਿਆਂ ਦੀ ਸੰਭਾਲ, ਏਕਤਾ ਵਿੱਚ ਅਨੇਕਤਾ, ਭੋਜਨ ਦੀ ਸੰਭਾਲ, ਦੇਸ਼ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ, ਬੱਚਿਆਂ ਦੇ ਵਿਦੇਸ਼ਾਂ ਵੱਲ ਵਧਦੇ ਰੁਝਾਨ ਆਦਿ ਵਿਸ਼ਿਆਂ ਨੂੰ ਬੱਚਿਆਂ ਨੇ ਗੀਤ, ਸੰਗੀਤ, ਡਾਂਸ, ਨਾਟਕ, ਕੋਰਿਓਗ੍ਰਾਫੀ ਰਾਹੀਂ ਪੇਸ਼ ਕਰਕੇ ਦਿਲ ਮੋਹ ਲਿਆ।