ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਯੂਈਟੀ-ਅੰਡਰ ਗਰੈਜੂਏਟ: ਐਨਟੀਏ ਵੱਲੋਂ ਫਾਈਨਲ ਆਂਸਰ ਕੀਅ ਜਾਰੀ

06:10 PM Jul 25, 2024 IST

ਨਵੀਂ ਦਿੱਲੀ, 25 ਜੁਲਾਈ

Advertisement

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)-ਯੂਜੀ ਦੀ ਆਂਸਰ ਕੀਅ ਜਾਰੀ ਕਰ ਦਿੱਤੀ ਹੈ ਜਿਸ ਨਾਲ ਅੰਡਰਗਰੈਜੂਏਟ ਦਾਖਲਾ ਪ੍ਰੀਖਿਆ ਲਈ ਨਤੀਜਾ ਐਲਾਨਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਨਤੀਜਾ ਐਲਾਨਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਐਨਟੀਏ ਨੇ 7 ਜੁਲਾਈ ਨੂੰ ਇਸ ਲਈ ਆਰਜ਼ੀ ਆਂਸਰ ਕੀਅ ਜਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆ ਵਿਚ ਬੇਨੇਮੀਆਂ ਦੀ ਸ਼ਿਕਾਇਤ ਕਰਨ ਵਾਲਿਆਂ ਦੇ ਸਹੀ ਸਾਬਤ ਹੋਣ ਤੋਂ ਬਾਅਦ ਇਕ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਮੁੜ ਪ੍ਰੀਖਿਆ 19 ਜੁਲਾਈ ਨੂੰ ਲਈ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੰਤਿਮ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਅਤੇ ਨਤੀਜਾ ਜਲਦੀ ਹੀ ਐਲਾਨਿਆ ਜਾਵੇਗਾ।

Advertisement
Advertisement
Advertisement