ਫੌਜ ਮੁਖੀ ਦਿਵੇਦੀ ਵੱਲੋਂ ਕਸ਼ਮੀਰ ਵਿੱਚ ਐਲਓਸੀ ਨੇੜਲੇ ਖੇਤਰਾਂ ਦਾ ਦੌਰਾ
05:39 PM Jul 25, 2024 IST
Advertisement
Advertisement
ਸ੍ਰੀਨਗਰ, 25 ਜੁਲਾਈ
ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਵੀਰਵਾਰ ਨੂੰ ਕਸ਼ਮੀਰ ਘਾਟੀ 'ਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਘੁਸਪੈਠ ਅਤੇ ਅਤਿਵਾਦ ਵਿਰੋਧੀ ਮੁਹਿੰਮਾਂ ’ਚ ਸ਼ਾਮਲ ਬਲਾਂ ਦੀਆਂ ਤਿਆਰੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਇਥੇ ਕਮਾਂਡਰਾਂ ਅਤੇ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਸੁਰੱਖਿਆ ਬਲਾਂ ਨੂੰ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਦ੍ਰਿੜ੍ਹ ਰਹਿਣ ਲਈ ਕਿਹਾ। ਜਨਰਲ ਦਿਵੇਦੀ ਬਾਅਦ ਵਿੱਚ ਕਾਰਗਿਲ ਵਿਜੇ ਦਿਵਸ ਦੇ ਸਿਲਵਰ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਕਾਰਗਿਲ ਲਈ ਰਵਾਨਾ ਹੋਏ। -ਪੀਟੀਆਈ
Advertisement
Advertisement