ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਮਰਾਨ ਦੀ ਪਾਰਟੀ ’ਤੇ ਪਾਬੰਦੀ ਦੇ ਫ਼ੈਸਲੇ ਦੀ ਚੁਫੇਰਿਓਂ ਆਲੋਚਨਾ

07:28 AM Jul 17, 2024 IST

ਇਸਲਾਮਾਬਾਦ, 16 ਜੁਲਾਈ
ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ’ਤੇ ਪਾਬੰਦੀ ਲਾਉਣ ਦੇ ਪਾਕਿਸਤਾਨ ਸਰਕਾਰ ਦੇ ਵਿਵਾਦਤ ਕਦਮ ਦੀ ਰਾਜਨੀਤਕ ਤੌਰ ’ਤੇ ਚੁਫੇਰਿਓਂ ਆਲੋਚਨਾ ਹੋ ਰਹੀ ਹੈ ਅਤੇ ਹਾਕਮ ਗੱਠਜੋੜ ’ਚ ਭਾਈਵਾਲ ਵੱਖ ਵੱਖ ਧਿਰਾਂ ਨੇ ਇਸ ਕਦਮ ਨੂੰ ਗ਼ੈਰ-ਜਮਹੂਰੀ ਦੱਸਿਆ ਹੈ ਜਿਸ ਦੇ ਲਾਗੂ ਹੋਣ ਨਾਲ ਦੂਰਗਾਮੀ ਨਤੀਜੇ ਸਾਹਮਣੇ ਆ ਸਕਦੇ ਹਨ। ਪਾਕਿਸਤਾਨ ਸਰਕਾਰ ਨੇ ਬੀਤੇ ਦਿਨ ਨਾਜਾਇਜ਼ ਢੰਗ ਨਾਲ ਵਿਦੇਸ਼ ਤੋਂ ਧਨ ਪ੍ਰਾਪਤ ਕਰਨ, ਦੰਗਿਆਂ ’ਚ ਸ਼ਾਮਲ ਹੋਣ ਅਤੇ ਰਾਜ ਵਿਰੋਧੀ ਗਤੀਵਿਧੀਆਂ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਸੀ।
ਪੀਟੀਆਈ ਤੋਂ ਇਲਾਵਾ ਪਾਕਿਸਤਾਨ ਪੀਪਲਜ਼ ਪਾਰਟੀ, ਅਵਾਮੀ ਨੈਸ਼ਨਲ ਪਾਰਟੀ, ਜਮਾਇਤ ਉਲੇਮਾ-ਏ-ਇਸਲਾਮ ਅਤੇ ਜਮਾਤ-ਏ-ਇਸਲਾਮੀ ਨੇ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਹੇਠਲੀ ਪੀਪੀਪੀ ਨੇ ਇਸ ਵਿਵਾਦਤ ਕਦਮ ਤੋਂ ਖੁਦ ਨੂੰ ਵੱਖ ਕਰਦਿਆਂ ਕਿਹਾ ਕਿ ਇਮਰਾਨ ਖਾਨ ਵੱਲੋਂ ਸਥਾਪਤ ਪਾਰਟੀ ’ਤੇ ਪਾਬੰਦੀ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਨਹੀਂ ਕੀਤੀ ਗਈ। ਪੀਪੀਪੀ ਦੀ ਸੂਚਨਾ ਸਕੱਤਰ ਸ਼ਾਜ਼ੀਆ ਅੱਟਾ ਮੈਰੀ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ’ਤੇ ਵਿਚਾਰ-ਚਰਚਾ ਕਰਨਗੇ। ਪੀਐੱਮਐੱਲ-ਐੱਨ ਦੇ ਸਾਬਕਾ ਆਗੂ ਸ਼ਾਹਿਦ ਖ਼ਾਕਾਨ ਅੱਬਾਨੀ ਜਿਨ੍ਹਾਂ ਪਿੱਛੇ ਜਿਹੇ ਆਪਣੀ ਵੱਖਰੀ ਸਿਆਸੀ ਪਾਰਟੀ ਅਵਾਮ ਪਾਕਿਸਤਾਨ ਬਣਾਈ ਸੀ, ਨੇ ਵੀ ਖੁਦ ਨੂੰ ਸਰਕਾਰ ਦੇ ਇਸ ਕਦਮ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਾਕਮ ਗੱਠਜੋੜ ਸੰਵਿਧਾਨ ਨੂੰ ਸਮਝਣ ਦੇ ਸਮਰੱਥ ਨਹੀਂ ਹੈ ਅਤੇ ਆਰਟੀਕਲ 6 ਲਾਗੂ ਕਰਨਾ ਨਾਸਮਝੀ ਹੋਵੇਗੀ ਕਿਉਂਕਿ ਸ਼ਾਸਕਾਂ ਨੂੰ ਖੁਦ ਹੀ ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ‘ਡਾਅਨ’, ‘ਐਕਸਪ੍ਰੈੱਸ ਟ੍ਰਿਬਿਊਨ’ ਤੇ ‘ਨਿਊਜ਼’ ਜਿਹੇ ਪਾਕਿਸਤਾਨ ਦੇ ਅਹਿਮ ਮੀਡੀਆ ਅਦਾਰਿਆਂ ਨੇ ਵੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।ਇਸੇ ਦੌਰਾਨ ਅਮਰੀਕਾ ਨੇ ਵੀ ਪਾਕਿਸਤਾਨ ਸਰਕਾਰ ਵੱਲੋਂ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ’ਤੇ ਪਾਬੰਦੀ ਲਾਏ ਜਾਣ ਨੂੰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। -ਪੀਟੀਆਈ

Advertisement

Advertisement
Advertisement