For the best experience, open
https://m.punjabitribuneonline.com
on your mobile browser.
Advertisement

ਯੂਰੋਪੀ ਕਮਿਸ਼ਨ ਨੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਿਆਂ ਨਾਲ ਜੁੜੇ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ: ਅਦਾਲਤ

02:37 PM Jul 17, 2024 IST
ਯੂਰੋਪੀ ਕਮਿਸ਼ਨ ਨੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਿਆਂ ਨਾਲ ਜੁੜੇ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ  ਅਦਾਲਤ
Advertisement

ਬਰੱਸਲਜ਼, 17 ਜੁਲਾਈ
ਯੂਰੋਪੀ ਯੂਨੀਅਨ ਦੀ ਆਮ ਅਦਾਲਤ ਨੇ ਅੱਜ ਕਿਹਾ ਕਿ ਯੂਰੋਪੀ ਕਮਿਸ਼ਨ ਨੇ ਜਨਤਾ ਨੂੰ ਦਵਾਈ ਕੰਪਨੀਆਂ ਨਾਲ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦਦਾਰੀ ਦੇ ਸਬੰਧ ਵਿੱਚ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਇਹ ਫੈਸਲਾ ਯੂਰੋਪੀ ਸੰਸਦ ਵਿੱਚ ਹੋਣ ਵਾਲੀ ਇਕ ਅਹਿਮ ਵੋਟਿੰਗ ਤੋਂ ਇਕ ਦਿਨ ਪਹਿਲਾਂ ਆਇਆ ਹੈ, ਜਿਸ ਵਿੱਚ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡੇਰ ਲਿਯੇਨ ਦੇ ਇਕ ਵਾਰ ਫਿਰ ਇਸ ਅਹੁਦੇ ’ਤੇ ਚੁਣੇ ਜਾਣ ਦੀ ਆਸ ਕਰ ਰਹੀ ਹੇ। ਈਯੂ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਦਵਾਈ ਕੰਪਨੀਆਂ ਅਤੇ ਯੂਰੋਪੀ ਕਮਿਸ਼ਨ ਵਿਚਾਲੇ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦ ਨੂੰ ਲੈ ਕੇ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਕਮਿਸ਼ਨ ਦੇ ਇਨਕਾਰ ਮਗਰੋਂ ਉਸ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ। -ਏਪੀ

Advertisement

Advertisement
Author Image

Advertisement
Advertisement
×