ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾਇਆ

02:03 PM Nov 05, 2023 IST
Kolkata: Indian bowler Ravindra Jadeja with teammate Virat Kohli celebrates the wicket of South African batter Keshav Maharaj during the ICC Men's Cricket World Cup 2023 match between India and South Africa, at Eden Gardens in Kolkata, Sunday, Nov. 5, 2023. (PTI Photo/Swapan Mahapatra)(PTI11_05_2023_000514A)

 

Advertisement

ਕੋਲਕਾਤਾ, 5 ਨਵੰਬਰ

ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫ਼ਰੀਕਾ ਦੀ ਟੀਮ 27.1 ਓਵਰਾਂ ’ਚ ਸਿਰਫ਼ 83 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ 8ਵੀਂ ਜਿੱਤ ਹੈ।  ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਨੇ ਸਭ ਤੋਂ ਵਧ ਪੰਜ ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡਦਿਆਂ ਭਾਰਤ ਨੇ ਪੰਜ ਵਿਕਟਾਂ ਗਵਾ ਕੇ 326 ਦੌੜਾਂ ਬਣਾ ਲਈਆਂ। ਵਿਰਾਟ ਕੋਹਲੀ ਨੇ ਆਪਣੇ ਜਨਮ ਦਿਨ ’ਤੇ 49ਵਾਂ ਸੈਂਕੜਾ ਬਣਾਇਆ। ਕੋਹਲੀ ਨੇ ਇਸ ਮੈਚ ’ਚ 101 ਦੌੜਾਂ, ਅਈਅਰ ਨੇ 77, ਰੋਹਤਿ ਸ਼ਰਮਾ ਨੇ 40 ਅਤੇ ਰਵਿੰਦਰ ਜਡੇਜਾ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਕੜਾ ਬਣਾ ਕੇ ਵਿਰਾਟ ਕੋਹਲੀ ਨੇ ਅੱਜ ਸਚਿਨ ਤੇਂਦੁਲਕਰ ਦੇ ਸੈਂਕੜਿਆਂ ਦੀ ਬਰਾਬਰੀ ਕਰ ਲਈ। ਉਸ ਨੇ ਇਸ ਮੈਚ ’ਚ ਆਪਣਾ ਸੈਂਕੜਾ ਉਸ ਵੇਲੇ ਪੂਰਾ ਕੀਤਾ ਜਦੋਂ ਪਾਰੀ ਦੇ ਅਜੇ ਦੋ ਓਵਰ ਬਾਕੀ ਸਨ। ਇਸ ਤੋਂ ਪਹਿਲਾਂ ਕਪਤਾਨ ਰੋਹਤਿ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਦੇ ਖ਼ਿਲਾਫ਼ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਖਣੀ ਅਫਰੀਕਾ ਵੱਲੋਂ ਤਬਰੇਜ਼ ਸ਼ਮਸੀ ਨੂੰ ਗੇਰਾਲਡ ਕੋਇਤਜੀ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। -ਪੀਟੀਆਈ

Advertisement

Advertisement