ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਭਾਰਤ-ਬੰਗਲਾਦੇਸ਼ ਟੈਸਟ ਮੈਚ ਦਾ ਤੀਜਾ ਦਿਨ ਵੀ ਮੀਂਹ ਦੀ ਭੇਟ ਚੜ੍ਹਿਆ

07:49 AM Sep 30, 2024 IST
ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਪੀਟੀਆਈ

ਕਾਨਪੁਰ, 29 ਸਤੰਬਰ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜੇ ਟੈਸਟ ਮੈਚ ਦਾ ਤੀਜਾ ਦਿਨ ਵੀ ਅੱਜ ਮੀਂਹ ਦੀ ਭੇਟ ਚੜ੍ਹ ਗਿਆ। ਰਾਤ ਸਮੇਂ ਪਏ ਮੀਂਹ ਕਾਰਨ ਖੇਡ ਸ਼ੁਰੂ ਹੋਣ ’ਚ ਦੇਰੀ ਹੋਈ ਪਰ ਦੁਪਹਿਰ ਦੋ ਵਜੇ ਦੇ ਕਰੀਬ ਧੁੱਪ ਨਿੱਕਲ ਆਈ ਸੀ। ਮੈਦਾਨ ਦੇ ਕੁੱਝ ਹਿੱਸਿਆਂ ਵਿੱਚ ਜ਼ਿਆਦਾ ਨਮੀ ਸੀ, ਇਸ ਲਈ ਅਧਿਕਾਰੀਆਂ ਨੇ ਦਿਨ ਦੀ ਖੇਡ ਰੱਦ ਕਰਨ ਦਾ ਫ਼ੈਸਲਾ ਲਿਆ।
ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਮੈਦਾਨ ਗਿੱਲਾ ਹੋਣ ਕਾਰਨ ਲਗਭਗ ਅੱਠ ਸੈਸ਼ਨ ਦੀ ਖੇਡ ਪ੍ਰਭਾਵਿਤ ਹੋਈ ਹੈ। ਇਸ ਨਾਲ ਦੋ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਦਾ ਨਤੀਜਾ ਵੀ ਪ੍ਰਭਾਵਿਤ ਹੋਵੇਗਾ। ਮੈਚ ਦੇ ਦੂਜੇ ਦਿਨ ਅਤੇ ਤੀਜੇ ਦਿਨ ਖੇਡ ਨਾ ਹੋਣ ਕਾਰਨ ਇਸ ਸਥਾਨ ਦੀ ਡਰੇਨੇਜ ਸਹੂਲਤ (ਜਲ ਨਿਕਾਸੀ ਵਿਵਸਥਾ) ’ਤੇ ਸਵਾਲ ਚੁੱਕੇ ਗਏ ਹਨ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ 35 ਓਵਰ ਹੀ ਖੇਡੇ ਜਾ ਸਕੇ ਸੀ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ, ਜਦਕਿ ਰਵੀਚੰਦਰਨ ਅਸ਼ਿਵਨ ਨੇ ਕਪਤਾਨ ਨਜਮੁਲ ਹੁਸੈਨ ਸ਼ੰਟੋ ਦੀ ਵਿਕਟ ਲਈ ਸੀ। ਭਾਰਤ ਦੋ ਮੈਚਾਂ ਦੀ ਲੜੀ ਵਿੱਚ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ 1-0 ਨਾਲ ਅੱਗੇ ਹੈ। -ਪੀਟੀਆਈ

Advertisement

Advertisement