ਕ੍ਰਿਕਟ: ‘ਡਿਜ਼ਨੀ+ਹੌਟਸਟਾਰ’ ’ਤੇ ਮੁਫ਼ਤ ਪ੍ਰਸਾਰਿਤ ਹੋਣਗੇ ਏਸ਼ੀਆ ਕੱਪ ਤੇ ਵਿਸ਼ਵ ਕੱਪ
08:28 PM Jun 23, 2023 IST
ਮੁੰਬਈ, 9 ਜੂਨ
Advertisement
ਖੇਡ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ। ਉਹ ਇਸ ਸਾਲ ਹੋਣ ਵਾਲਾ ਏਸ਼ੀਆ ਕੱਪ-2023 ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਆਪਣੇ ਮੋਬਾਈਲ ਫੋਨਾਂ ‘ਤੇ ਮੁਫ਼ਤ ਵਿੱਚ ਦੇਖ ਸਕਦੇ ਹਨ। ਏਸ਼ੀਆ ਕੱਪ 2 ਤੋਂ 17 ਸਤੰਬਰ ਅਤੇ ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡੇ ਜਾਣਗੇ। ਮੋਬਾਈਲ ਵਰਤੋਂਕਾਰ ਲਈ ਇਹ ਦੋਵੇਂ ਟੂਰਨਾਮੈਂਟ ‘ਡਿਜ਼ਨੀ ਹੌਟਸਟਾਰ’ ਉੱਤੇ ਮੁਫ਼ਤ ਵਿੱਚ ਉਪਲੱਬਧ ਹੋਣਗੇ। ਇਸ ਓਟੀਟੀ ਪਲੈਟਫਾਰਮ ਵੱਲੋਂ ਕ੍ਰਿਕਟ ਖੇਡ ਦੀ ਹਰਮਨਪਿਆਰਤਾ ਵਧਾਉਣ ਦੇ ਮਕਸਦ ਨਾਲ ਏਸ਼ੀਆ ਕੱਪ ਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਨੂੰ ਮੁਫ਼ਤ ਦਿਖਾਇਆ ਜਾਵੇਗਾ। ਉਸ ਦਾ ਉਦੇਸ਼ ਸਿੱਧੇ ਤੌਰ ‘ਤੇ ਓਟੀਟੀ ਪਲੈਟਫਾਰਮ ‘ਜੀਓਸਿਨੇਮਾ’ ਨੂੰ ਟੱਕਰ ਵੀ ਦੇਣਾ ਹੈ ਜਿਸ ਨੇ ਹਾਲ ਹੀ ਵਿੱਚ ਆਈਪੀਐੱਲ ਟੂਰਨਾਮੈਂਟ ਮੁਫ਼ਤ ਵਿੱਚ ਪ੍ਰਸਾਰਿਤ ਕੀਤਾ ਸੀ। ਇਸ ਤੋਂ ਪਹਿਲਾਂ ਆਈਪੀਐੱਲ ਪ੍ਰਸਾਰਿਤ ਕਰਨ ਦੇ ਅਧਿਕਾਰ ਡਿਜ਼ਨੀ ਹੌਟਸਟਾਰ ਕੋਲ ਸਨ। -ਆਈਏਐੱਨਐੱਸ
Advertisement
Advertisement