ਸੜਕ ਹਾਦਸੇ ਵਿਚ ਮਾਰੇ ਗਏ ਪਰਿਵਾਰ ਦੇ ਚਾਰ ਜੀਆਂ ਦਾ ਸਸਕਾਰ
08:53 AM Sep 06, 2024 IST
Advertisement
ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਸਤੰਬਰ
ਬਾਘਾਪੁਰਾਣਾ-ਮੁੱਦਕੀ ਰੋਡ ’ਤੇ ਕੱਲ੍ਹ ਹਾਦਸੇ ’ਚ ਮਾਰੇ ਗਏ ਪਤੀ-ਪਤਨੀ ਤੇ ਦੋ ਬੱਚਿਆਂ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਜੈਮਲਵਾਲਾ ਵਿੱਚ ਸਸਕਾਰ ਕਰ ਦਿੱਤਾ ਗਿਆ ਪਰ ਇਸ ਜੋੜੇ ਦੀ ਇਕ ਪੰਜ ਸਾਲਾ ਧੀ ਇਕੱਲੀ ਰਹਿ ਗਈ ਹੈ। ਜਦੋਂ ਬੱਚੀ ਦੇ ਮਾਂ-ਪਿਉ ਤੇ ਮਾਸੂਮ ਭਰਾਵਾਂ ਦਾ ਸਸਕਾਰ ਹੋ ਰਿਹਾ ਸੀ ਤਾਂ ਉਹ ਪਾਪਾ-ਪਾਪਾ ਕਰਦੀ ਰਹੀ ਅਤੇ ਲੋਕ ਬੱਚੀ ਨੂੰ ਦੇਖ ਕੇ ਭਾਵੁਕ ਰਹੋ ਰਹੇ ਸਨ। ਉਹ ਇਕੱਲੀ ਰਹਿ ਗਈ ਹੈ। ਇਥੇ ਪਿੰਡ ਜੈਮਲਵਾਲਾ ਵਾਸੀ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਮ੍ਰਿਤਕ ਧਰਮਪ੍ਰੀਤ ਸਿੰਘ ਡਰਾਇਵਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਇਸ ਹਾਦਸੇ ਵਿਚ ਧਰਮਪ੍ਰੀਤ ਸਿੰਘ ਉਸ ਦੀ ਪਤਨੀ ਕੁਲਦੀਪ ਕੌਰ, 3 ਸਾਲਾ ਪੁੱਤਰ ਅਭਿਜੋਤ ਸਿੰਘ ਅਤੇ 3 ਮਹੀਨੇ ਦੇ ਪੁੱਤਰ ਗੁਰਸਰਨ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਦਿੱਤਾ ਹੈ।
Advertisement
Advertisement
Advertisement