ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਵਾਦਤ ਗਤੀਵਿਧੀਆਂ ਰੋਕਣ ਲਈ ਮਾਹਿਰਾਂ ਦੀ ਟੀਮ ਤਿਆਰ ਕੀਤੀ ਜਾਵੇ: ਜਥੇਦਾਰ

06:41 AM Aug 22, 2020 IST

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 21 ਅਗਸਤ

ਸਤਿਕਾਰ ਕਮੇਟੀਆਂ ਦੀਆਂ ਵਿਵਾਦਤ ਗਤੀਵਿਧਿਆਂ ਨੂੰ ਨੱਥ ਪਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਗੁਰਮਤਿ ਮਾਹਿਰਾਂ ਦੀ ਟੀਮ ਤਿਆਰ ਕੀਤੀ ਜਾਵੇ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਲੋੜੀਂਦੀ ਕਾਰਵਾਈ ਕਰੇ।

Advertisement

ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਿੰਘਾਂ ਦੀ ਅਜਿਹੀ ਟੀਮ ਤਿਆਰ ਕਰਨ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਪੁੱਜੇ ਅਤੇ ਗੁਰਮਤਿ ਦੀ ਰੋਸ਼ਨੀ ਵਿਚ ਕਾਰਵਾਈ ਕਰੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਵੀ ਭੇਜਿਆ ਗਿਆ ਹੈ। ਵੇਰਵਿਆਂ ਮੁਤਾਬਕ ਗੁਰਮਤਿ ਮਾਹਿਰਾਂ ਦੀ ਟੀਮ ਵਿਚ ਪੰਜ ਮੈਂਬਰ ਹੋਣਗੇ। ਇਹ ਟੀਮ ਸ਼ਿਕਾਇਤ ਮਿਲਣ ਮਗਰੋਂ ਪਹਿਲਾਂ ਨੇੜਲੇ ਗੁਰਦੁਆਰੇ ਨੂੰ ਸੂਚਿਤ ਕਰੇਗੀ ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਸੂਚਿਤ ਕੀਤਾ ਜਾਵੇਗਾ। ਲੋੜ ਮੁਤਾਬਕ ਤਖ਼ਤ ਸਾਹਿਬਾਨ ਤੋਂ ਵੀ ਮਦਦ ਲਈ ਜਾ ਸਕੇਗੀ। ਇਹ ਟੀਮ ਬੇਅਦਬੀ ਜਾਂ ਮਨਮੱਤ ਕਰਨ ਵਾਲਿਆਂ ਨੂੰ ਸਮਝਾਵੇਗੀ ਅਤੇ ਮਾਮਲੇ ਦਾ ਨਿਪਟਾਰਾ ਕਰੇਗੀ। ਇਹ ਟੀਮ ਡਰਾਉਣ-ਧਮਕਾਉਣ ਦੀ ਥਾਂ ਬੇਸਮਝ ਲੋਕਾਂ ਨੂੰ ਮਰਿਆਦਾ ਅਤੇ ਸਤਿਕਾਰ ਬਣਾਈ ਰੱਖਣ ਸਬੰਧੀ ਜਾਣਕਾਰੀ ਦੇਵੇਗੀ।

Advertisement
Tags :
ਕੀਤੀ:ਗਤੀਵਿਧੀਆਂਜਥੇਦਾਰਜਾਵੇ:ਤਿਆਰ:ਮਾਹਿਰਾਂਰੋਕਣਵਿਵਾਦਤ