ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਪੀਆਈ ਅਤੇ ਸੀਪੀਐੱਮ ਨੇ ਦਸਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ

08:01 AM Apr 25, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਪਰੈਲ
ਇੱਥੇ ਅੰਮ੍ਰਿਤਸਰ ਲੋਕ ਸਭਾ ਚੋਣ ਲਈ ਦਸਵਿੰਦਰ ਕੌਰ ਨੂੰ ਸੀਪੀਆਈ ਅਤੇ ਸੀਪੀਐੱਮ ਨੇ ਆਪਣਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਵੱਖ-ਵੱਖ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਛੇ ਉਮੀਦਵਾਰ ਮੈਦਾਨ ਵਿੱਚ ਆ ਗਏ ਹਨ। ਇਸ ਕਾਰਨ ਇੱਥੇ ਹੁਣ ਬਹੁਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ। ਸੀਪੀਆਈ ਦੀ ਆਗੂ ਦਸਵਿੰਦਰ ਕੌਰ ਇਸ ਤੋਂ ਪਹਿਲਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੀਪੀਆਈ ਵੱਲੋਂ ਦੋ ਵਾਰ 2017 ਅਤੇ 2019 ਵਿੱਚ ਚੋਣ ਲੜ ਚੁੱਕੇ ਹਨ। ਉਨ੍ਹਾਂ ਨੂੰ 2017 ਦੀ ਉਪ ਚੋਣ ਵਿੱਚ 17,886 ਵੋਟ ਅਤੇ 2019 ਵਿੱਚ 16,335 ਵੋਟ ਮਿਲੇ ਸਨ। ਇਹ ਉਨ੍ਹਾਂ ਦੀ ਤੀਜੀ ਲੋਕ ਸਭਾ ਚੋਣ ਹੋਵੇਗੀ ਪਰ ਇਸ ਵਾਰ ਉਨ੍ਹਾਂ ਨੂੰ ਸੀਪੀਐੱਮ ਦਾ ਸਮਰਥਨ ਵੀ ਮਿਲੇਗਾ। ਉਹ ਹਰ ਵਾਰ ਚੌਥੇ ਸਥਾਨ ’ਤੇ ਰਹੇ ਹਨ। ਪਹਿਲਾਂ ਸੀਪੀਆਈ ਵੱਲੋਂ ਅਮਰਜੀਤ ਸਿੰਘ ਆਸਲ ਨੇ 2014 ਵਿੱਚ ਲੋਕ ਸਭਾ ਚੋਣ ਲੜੀ ਸੀ ਅਤੇ ਉਹ ਵੀ ਚੌਥੇ ਸਥਾਨ ’ਤੇ ਰਹੇ ਸਨ। ਉਨ੍ਹਾਂ ਨੂੰ 12,902 ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਸੀਪੀਆਈ ਨੇ ਇਸ ਹਲਕੇ ਤੋਂ ਲੋਕ ਸਭਾ ਦੀ ਕਦੇ ਚੋਣ ਨਹੀਂ ਲੜੀ। ਇਸ ਵੇਲੇ ਇੱਥੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ, ‘ਆਪ’ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਅਤੇ ਮਾਨ ਦਲ ਵੱਲੋਂ ਈਮਾਨ ਸਿੰਘ ਮਾਨ ਮੈਦਾਨ ਵਿੱਚ ਹਨ।
ਸੀਪੀਆਈ ਦੀ ਦਸਵਿੰਦਰ ਕੌਰ ਨੇ ਕਿਹਾ ਕਿ ਅੰਮ੍ਰਿਤਸਰ ਦਾ ਵਿਕਾਸ ਹੀ ਮੁੱਖ ਏਜੰਡਾ ਹੋਵੇਗਾ। ਉਹ ਸਰਹੱਦ ਨੂੰ ਦੁਵੱਲੇ ਵਪਾਰ ਲਈ ਖੋਲ੍ਹਣ ਦਾ ਮੁੱਦਾ ਵੀ ਉਭਾਰਨਗੇ ਅਤੇ ਔਰਤਾਂ ਦੇ ਆਰਥਿਕ ਹੱਕਾਂ ਦੀ ਰਾਖੀ ਤੇ ਸਸ਼ਕਤੀਕਰਨ ’ਤੇ ਜ਼ੋਰ ਦੇਣਗੇ।

Advertisement

Advertisement
Advertisement