ਸੀਪੀ-67 ਮੁਹੱਈਆ ਕਰਵਾਏਗਾ ਨੌਜਵਾਨਾਂ ਲਈ ਵਿਸ਼ੇਸ਼ ਪਲੈਟਫਾਰਮ
07:02 AM Oct 23, 2024 IST
Advertisement
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 22 ਅਕਤੂਬਰ
ਸੀਪੀ-67 ਮਾਲ 26 ਅਕਤੂਬਰ ਨੂੰ ਆਪਣੇ ਪ੍ਰੋਗਰਾਮ ਕਿਡਪ੍ਰੀਨੀਓਰਜ਼ ਨਾਲ ਨੌਜਵਾਨਾਂ ਦੇ ਮਨਾਂ ਵਿੱਚ ਉੱਦਮੀ ਭਾਵਨਾ ਨੂੰ ਜਗਾਉਣ ਲਈ ਤਿਆਰ ਹੈ। ਸ੍ਰੀਮਤੀ ਦੀਪਿਕਾ ਜੈਨ ਵੱਲੋਂ ਸਥਾਪਿਤ ਪ੍ਰੈਪ ਰਾਈਟ ਦੇ ਸਹਿਯੋਗ ਨਾਲ ਇਹ ਵਿਲੱਖਣ ਵਰਕਸ਼ਾਪ-ਕਮ-ਤਜਰਬੇਕਾਰ ਪਲੈਟਫਾਰਮ 5-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਦਮਤਾ ਦਾ ਅਨੁਭਵ ਕਰਨ ਦਾ ਮੌਕਾ ਦੇਵੇਗਾ। 150 ਤੋਂ ਵੱਧ ਨੌਜਵਾਨ ਉੱਦਮੀ 54 ਸਟਾਲਾਂ ’ਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਇਹ ਪ੍ਰੋਗਰਾਮ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਚੱਲੇਗਾ।
ਡਾ. ਦੀਪਿੰਦਰ ਢੀਂਗਰਾ ਸਹਾਇਕ ਵੀਪੀ-ਮਾਰਕੀਟਿੰਗ ਸੀਪੀ-67 ਮਾਲ ਨੇ ਕਿਹਾ ਕਿ ਕਿਡਪ੍ਰੀਨੀਓਰਜ਼ ਛੋਟੀ ਉਮਰ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਅੰਦੋਲਨ ਹੈ ਤੇ ਸਾਨੂੰ ਕਾਰੋਬਾਰੀ ਆਗੂਆਂ ਦੀ ਅਗਲੀ ਪੀੜ੍ਹੀ ਦਾ ਸਮਰਥਨ ਕਰਨ ’ਤੇ ਮਾਣ ਹੈ। ਅੱਠ ਸ਼ਾਨਦਾਰ ਪ੍ਰਤੀਭਾਗੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਆ ਜਾਵੇਗਾ ਜਦੋਂਕਿ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
Advertisement
Advertisement
Advertisement