ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜ ਸਿਤਾਰਾ ਹੋਟਲ ’ਚ ਸ਼ੈੱਡ ਦਾ ਹਿੱਸਾ ਡਿੱਗਣ ਕਾਰਨ ਜੋੜਾ ਜ਼ਖ਼ਮੀ

07:53 AM Jul 03, 2024 IST
ਹਾਦਸੇ ਮਗਰੋਂ ਨੁਕਸਾਨੀ ਗਈ ਡੀਟੀਸੀ ਦੀ ਬੱਸ।

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦੱਖਣ-ਪੱਛਮੀ ਦਿੱਲੀ ਦੇ ਪੰਜ ਸਿਤਾਰਾ ਹੋਟਲ ਦੇ ਸਵੀਮਿੰਗ ਪੂਲ ਦੇ ਨੇੜੇ ਸ਼ੈੱਡ ਦਾ ਹਿੱਸਾ ਡਿੱਗਣ ਨਾਲ ਇੱਕ ਜੋੜਾ ਜ਼ਖ਼ਮੀ ਹੋ ਗਿਆ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਪੁਲੀਸ ਸਟੇਸ਼ਨ ਆਰਕੇ ਪੁਰਮ ਵਿੱਚ ਰਾਤ ਲਗਪਗ 8.56 ਵਜੇ ਪੀਸੀਆਰ ਕਾਲ ਪ੍ਰਾਪਤ ਹੋਈ ਸੀ, ਜਿਸ ਵਿੱਚ ਹਯਾਤ ਰੀਜੈਂਸੀ ਵਿੱਚ ਰਹਿ ਰਹੇ ਪਤੀ-ਪਤਨੀ ‘ਤੇ ਸ਼ੈੱਡ ਡਿੱਗਣ ਨਾਲ ਜ਼ਖਮੀ ਹੋਣ ਬਾਰੇ ਪਤਾ ਲੱਗਿਆ। ਪੁਲੀਸ ਅਨੁਸਾਰ ਜਦੋਂ ਸ਼ੈੱਡ ਦਾ ਹਿੱਸਾ ਡਿੱਗਿਆ ਤਾਂ ਅਮਿਤ ਜੈਨ (42) ਅਤੇ ਉਸ ਦੀ ਪਤਨੀ ਰੇਵਾ ਜੈਨ (32) ਹੋਟਲ ਦੀ ਹੇਠਲੀ ਮੰਜ਼ਿਲ ’ਤੇ ਸਥਿਤ ਸਵੀਮਿੰਗ ਪੂਲ ਦੇ ਕੋਲ ਖੜ੍ਹੇ ਸਨ। ਮਗਰੋਂ ਉਨ੍ਹਾਂ ਪੀਸੀਆਰ ਕਾਲ ਕੀਤੀ ਅਤੇ ਘਟਨਾ ਬਾਰੇ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਜਦੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਜ਼ਖਮੀਆਂ ਨੂੰ ਪਹਿਲਾਂ ਹੀ ਫੋਰਟਿਸ ਹਸਪਤਾਲ, ਵਸੰਤ ਕੁੰਜ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਤੌਰ ’ਤੇ ਜਾਂਚ ਕੀਤੀ ਗਈ ਅਤੇ ਪ੍ਰਕਿਰਿਆ ਦੇ ਅਨੁਸਾਰ ਵੀਡੀਓਗ੍ਰਾਫੀ ਕੀਤੀ ਗਈ। ਜੋੜੇ ਨੇ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਕਾਨੂੰਨ ਅਨੁਸਾਰ ਅੱਗੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੋੜਾ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ ਵਿੱਚ ਕਾਰੋਬਾਰ ਕਰਦਾ ਹੈ। ਉਹ ਅਕਸਰ ਦਿੱਲੀ ਜਾਂਦੇ ਹਨ ਅਤੇ ਹਯਾਤ ਰੀਜੈਂਸੀ ਵਿੱਚ ਠਹਿਰਦੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੋੜੇ ਨੂੰ ਮੁੱਢਲੀ ਸਹਾਇਤਾ ਮਿਲਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

Advertisement

ਡੀਟੀਸੀ ਦੀ ਬੱਸ ਪਲਟਣ ਕਾਰਨ ਇੱਕ ਜ਼ਖਮੀ

ਪੁਲੀਸ ਰਿਪੋਰਟਾਂ ਅਨੁਸਾਰ ਪੱਛਮੀ ਦਿੱਲੀ ਦੇ ਕੀਰਤੀ ਨਗਰ ਖੇਤਰ ਵਿੱਚ ਮੰਗਲਵਾਰ ਸਵੇਰੇ 15 ਯਾਤਰੀਆਂ ਨੂੰ ਲੈ ਕੇ ਜਾ ਰਹੀ ਡੀਟੀਸੀ ਦੀ ਬੱਸ ਪਲਟਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੌਰਾਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਰੂਟ ਨੰਬਰ 763 ’ਤੇ ਚੱਲ ਰਹੀ ਸੀ ਜੋ ਆਈਐਸਬੀਟੀ ਤੋਂ ਉੱਤਮ ਨਗਰ ਤੱਕ ਜਾਂਦੀ ਹੈ। ਬੱਸ ਰਾਜੌਰੀ ਗਾਰਡਨ ਜਾ ਰਹੀ ਸੀ ਕਿ ਰਿੰਗ ਰੋਡ ’ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸਾ ਸਵੇਰੇ 3.40 ਵਜੇ ਦੇ ਕਰੀਬ ਵਾਪਰਿਆ।

Advertisement
Advertisement