ਕੌਂਸਲ ਚੋਣਾਂ: ਡੇਰਾਬੱਸੀ ਹਲਕੇ ਦੀ ਸਿਆਸਤ ਭਖੀ
09:01 AM Jul 25, 2020 IST
ਹਰਜੀਤ ਸਿੰਘ
ਜ਼ੀਰਕਪੁਰ, 24 ਜੁਲਾਈ
Advertisement
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਡੇਰਾਬੱਸੀ ਦੀ ਸਿਆਸਤ ਪੂਰੀ ਤਰਾਂ ਭੱਖ ਚੁੱਕੀ ਹੈ। ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜ਼ੀਰਕਪੁਰ ਦੀ ਕੀਤੀ ਜਾ ਰਹੀ ਵਾਰਡਬੰਦੀ ’ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੂਰੇ ਨਿਯਮਾਂ ਤਹਿਤ ਵਾਰਡਬੰਦੀ ਕੀਤੀ ਜਾਵੇ ਤਾਂ ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ ਵਾਰਡਾਂ ਵਿੱਚ ਵਾਧਾ ਹੋਣਾ ਲਾਜ਼ਮੀ ਬਣਦਾ ਹੈ। ਇਸ ਵੇਲੇ ਜ਼ੀਰਕਪੁਰ ਦੀ ਆਬਾਦੀ ਢਾਈ ਲੱਖ ਦੇ ਕਰੀਬ ਹੈ, ਜਿਸ ਦੇ ਹਿਸਾਬ ਨਾਲ ਵਾਰਡਬੰਦੀ ਕਾਨੂੰਨ ਦੇ ਹਿਸਾਬ ਨਾਲ 41 ਤੋਂ ਵੱਧ ਵਾਰਡ ਹੋਣੇ ਚਾਹੀਦੇ ਹਨ ਪਰ ਵਾਰਡਾਂ ਨੂੰ ਜਾਣਬੁੱਝ ਕੇ 31 ਤੱਕ ਹੀ ਸੀਮਤ ਕਰ 10 ਹੋਰ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸਰਕਾਰ ਸਵਾ ਲੱਖ ਵੋਟਰਾਂ ਨੂੰ ਵੋਟ ਪਾਉਣ ਬਾਰੇ ਕਹਿ ਕਿ ਲੋਕਾਂ ਦੀ ਜਾਨ ਨੂੰ ਜ਼ੋਖ਼ਮ ਵਿੱਚ ਪਾ ਰਹੀ ਹੈ।
Advertisement
Advertisement